ਨਵੀਂ ਦਿੱਲ਼ੀ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਹੋਏ ਪਹਿਲੇ ਪ੍ਰਕਾਸ਼ ਦੀ ਯਾਦ ਵਿੱਚ ਤਿਹਾੜ ਦੀ ਸੈਂਟਰਲ ਜੇਲ੍ਹ ਨੰਬਰ ਇੱਕ ਵਿਖੇ ਸ਼ਰਧਾਲੂ ਬੰਦੀਆਂ ਅਤੇ ਜੇਲ੍ਹ ਸਟਾਫ ਵਲੋਂ ਵਿਸੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਹਮੇਸ਼ਾਂ ਵਾਂਗ ਜੇਲ੍ਹ ਦੇ ਬੰਦੀਆਂ ਅਤੇ ਅਧਿਕਾਰੀਆਂ ਵਲੋਂ ਆਈ ਮੰਗ ਅਨੁਸਾਰ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਰਾਗੀ ਜੱਥਾ, ਲੰਗਰ ਲਈ ਰਾਸ਼ਨ ਅਤੇ ਪ੍ਰਸ਼ਾਦ ਲਈ ਰਸਦ ਆਦਿ ਤੋਂ ਇਲਾਵਾ ਰੁਮਾਲਾ, ਚੌਰ ਸਾਹਿਬ ’ਤੇ ਸਿਰਪਾਉ ਲਈ ਪੰਜ ਕੇਸਰੀ ਕੇਸਕੀਆਂ ਅਤੇ ਪੰਜ-ਪੰਜ ਸਫੇਦ ਅਤੇ ਕਾਲੀਆਂ ਕੇਸਕੀਆਂ (ਪਗੜੀਆਂ) ਆਦਿ ਭਿਜਵਾਈਆਂ ਗਈਆਂ। ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਦਿੱਤੀ।