ਆਮ ਆਦਮੀ ਪਾਰਟੀ ਦੀ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਜੋੜੋ ਮੁਹਿੰਮ ਦੇ ਅਧੀਨ ਲੁਧਿਆਣਾ ਦੇ ਹਲਕਾ ਆਤਮ ਨਗਰ ਦਾਣਾ ਮੰਡੀ ਵਿਖੇ ਕਰਵਾਈ ਗਈ ਵਿਸ਼ਾਲ ਜਨ ਸਭਾ ਵਿੱਚ ਭਾਰੀ ਇੱਕਠ ਹੋਇਆ, ਜਿਸ ਵਿੱਚ ਰਾਸ਼ਟਰੀ ਨੇਤਾ ਸੰਜੇ ਸਿੰਘ, ਸੁਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਯੂਥ ਵਿੰਗ ਪ੍ਰਧਾਨ ਹਰਜੋਤ ਸਿੰਘ ਬੈਂਸ, ਇਸਤਰੀ ਵਿੰਗ ਪ੍ਰਧਾਨ ਬੀਬੀ ਬਲਜਿੰਦਰ ਕੌਰ ਅਤੇ ਲੁਧਿਆਣਾ ਜ਼ੋਨ ਆਬਸਰਵਰ ਕਪਿਲ ਭਾਰਦਵਾਜ ਨੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ।
ਸੰਗਰੂਰ ਤੋਂ ਐਮ. ਪੀ. ਸ. ਭਗਵੰਤ ਮਾਨ ਜੀ ਨੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਗਠਬੰਧਨ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਬੀਜੇਪੀ ਸਰਕਾਰ ਦਾ ਡਰੱਗ ਮਾਫੀਆ ਅਤੇ ਪੰਜਾਬ ਦੀ ਅਰਥ ਵਿਵਸਥਾ ਨੂੰ ਬਰਬਾਦ ਕਰਨ ਵਿੱਚ ਬਰਾਬਰ ਦਾ ਹੱਥ ਹੈ। ਉਹਨਾਂ ਨੇ ੨੦੧੭ ਚੋਣਾਂ ਵਿੱਚ ਅਕਾਲੀ ਬੀਜੇਪੀ ਗਠਬੰਧਨ ਨੂੰ ਚੰਗਾ ਪਾਠ ਪੜ੍ਹਾਉਣ ਲਈ ਜਨਤਾ ਨੂੰ ਬੇਨਤੀ ਕੀਤੀ। ਇਸ ਵੇਲੇ ਭਾਰੀ ਇੱਕਠ ਵਿੱਚੋਂ ਲੋਕਾਂ ਦਾ ਉਤਸ਼ਾਹ ਵੇਖਣ ਵਾਲਾ ਸੀ।
ਲੁਧਿਆਣਾ ਜ਼ੋਨ ਦੇ ਕੋਆਰਡੀਨੇਟਰ ਕਰਨਲ ਸੀ. ਐਮ. ਲਖਨਪਾਲ (ਰਿਟ।) ਨੇ ਕਿਹਾ, “ਸੁਬੇ ਭਰ ਵਿੱਚ ਚੱਲ ਰਹੀ ਮੈਂਬਰਸ਼ਿਪ ਮੁਹਿੰਮ ਅਤੇ ਜਨ ਸਭਾਵਾਂ ਨੂੰ ਮਿਲ ਰਹੇ ਜਨਤਾ ਦੇ ਬਾਰੀ ਸਮਰਥਨ ਤੋਂ ਇਹ ਸਪਸ਼ਟ ਹੈ ਕਿ ਪੰਜਾਬ ਵਿਚਲੀ ਜਨਸੰਖਿਆ ਦਾ ਵੱਡਾ ਹਿੱਸਾ ਸੁਬਾ ਸਰਕਾਰ ਤੋਂ ਬਹੁਤ ਦੂਖੀ ਅਤੇ ਨਿਰਾਸ਼ ਹੈ ਅਤੇ ਪੰਜਾਬ ਦੀ ਜਨਤਾ ਇੱਕ ਯੋਗ, ਇਮਾਨਦਾਰ ਅਤੇ ਚੰਗੇ ਸ਼ਾਸ਼ਨ ਵਾਲੀ ਸਰਕਾਰ ਨੂੰ ਲਿਆਉਣ ਲਈ ਤਿਆਰ-ਬਰ-ਤਿਆਰ ਹੈ”।