ਪੈਰਿਸ, (ਸੁਖਵੀਰ ਸਿੰਘ ਸੰਧੂ) – ਸਾਉਦੀ ਅਰਬ ਦੇਸ਼ ਦੇ ਪ੍ਰਿੰਸ ਮਹੁੰਮਦ ਬਿਨ ਅਦ ਲਾਜੀਜ ਅਲਸਾਉਦ ਦੀ ਪੈਰਿਸ ਵਿੱਚ ਚੋਰਾਂ ਨੇ ਬਹੁਤ ਹੀ ਕੀਮਤੀ ਗੁੱਟ ਵਾਲੀ ਘੜੀ ਚੁਰਾ ਲਈ ਹੈ।
ਇਹ ਘਟਨਾ ਸਨਿਚਰਵਾਰ ਨੂੰ ਅੱਧੀ ਰਾਤ ਦੇ ਕਰੀਬ ਪੈਰਿਸ ਨੰਬਰ ਇੱਕ ਇਲਾਕੇ ਦੇ ਮਸ਼ਹੂਰ ਹੋਟਲ ਦਾ ਲੂਵਰ ਸਾਹਮਣੇ ਵਾਪਰੀ ਹੈ।ਜਦੋਂ ਤਿੰਨ ਚੋਰ ਹੋਟਲ ਦ ਉਸ ਦਰਵਾਜ਼ੇ ਕੋਲ ਖੜ੍ਹ ਗਏ, ਜਿਥੋਂ ਦੀ ਅਮੀਰ ਲੋਕੀ ਬਾਹਰ ਨਿਕਲਦੇ ਹਨ।ਹੋਟਲ ਵਿੱਚੋਂ ਜਿਉ ਹੀ ਪ੍ਰਿੰਸ ਬਾਹਰ ਆਇਆ ਤਾਂ ਚੋਰਾਂ ਨੇ ਉਸ ਦੀ ਬਾਂਹ ਤੇ ਬੰਨੀ ਹੋਈ ਇੱਕ ਲੱਖ ਅੱਸੀ ਹਜ਼ਾਰ ਐਰੋ ਦੀ ਘੜੀ ਜਬਰਦਸਤੀ ਖਿੱਚ ਲਈ ਤੇ ਲੈ ਕੇ ਰਫੂ ਚੱਕਰ ਹੋ ਗਏ। ਇਸ ਚੋਰੀ ਸੀਨਾ ਜੋਰੀ ਵਿੱਚ ਕਿਸੇ ਦੇ ਵੀ ਕੋਈ ਚੋਟ ਨਹੀ ਆਈ।ਇਸ ਚੋਰੀ ਦੀ ਪ੍ਰਿੰਸ ਨੇ ਪੈਰਿਸ ਦੇ ਪੁਲਿਸ ਹੈਡ ਕੁਆਟਰ ਵਿੱਚ ਰੀਪੋਰਟ ਦਰਜ਼ ਕਰਾ ਦਿੱਤੀ ਹੈ। ਪੁਲਿਸ ਚੋਰਾਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ।