ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ 14 ਸਤੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਮੂਹ ਖਾਲਸਾ ਸਕੂਲਾਂ ਨੂੰ ਛੁੱਟੀ ਐਲਾਨਣ ਦੀ ਅਪੀਲ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਗੁਰੂਆਂ ਦੀ ਜੋਤ ਦਸਦੇ ਹੋਏ ਜੀ.ਕੇ. ਨੇ ਵਿਦਿਆਰਥੀਆਂ ਨੂੰ ਜੁਗੋ ਜੁਗ ਅਟਲ ਸ਼ਬਦ ਗੁਰੂ ਬਾਰੇ ਜਾਗਰੁਕ ਕਰਨ ਲਈ ਉਕਤ ਛੁੱਟੀ ਦੀ ਵਕਾਲਤ ਕੀਤੀ ਹੈ। ਗੁਰੂ ਸਾਹਿਬਾਂ ਦੇ ਪ੍ਰਕਾਸ਼ ਪੁਰਬ ਅਤੇ ਸ਼ਹੀਦੀ ਦਿਹਾੜਿਆਂ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਛੁੱਟੀ ਸਕੂਲਾਂ ’ਚ ਕਰਨ ਨਾਲ ਬੱਚਿਆਂ ’ਚ ਬਾਣੀ ਨਾਲ ਜੁੜਨ ਅਤੇ ਉਸਦੇ ਬਾਰੇ ਆਪਣੇ ਚੰਚਲ ਹਿਰਦੇ ’ਚ ਉਠਦੇ ਸਵਾਲਾਂ ਰਾਹੀਂ ਗੁਰੂ ਚਰਨੀ ਲਗਣ ਦਾ ਸੁਚੱਜ਼ਾ ਰਾਹ ਮਿਲਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਸਕੂਲਾਂ ’ਚ ਇਸ ਸਾਲ ਤੋਂ ਅਸੀਂ ਪਹਿਲੇ ਪ੍ਰਕਾਸ਼ ਪੁਰਬ ਦੀ ਛੁੱਟੀ ਲਾਗੂ ਕਰਨ ਲਈ ਕੁਝ ਜਮਾਤਾਂ ਦੀਆਂ ਪ੍ਰੀਖਿਆਂ ਦੀਆਂ ਤਰੀਕਾਂ ਨੂੰ ਵੀ ਰੱਦੋਬਦਲ ਕੀਤਾ ਹੈ ਤਾਂ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਵੱਜੋਂ ਮੱਥਾ ਟੇਕਣ ਦੇ ਨਾਲ ਹੀ ਵਿਦਿਆਰਥੀ ਛੋਟੀ ਉਮਰ ’ਚ ਹੀ ਗੁਰੂ ਗ੍ਰੰਥ ਸਾਹਿਬ ਦੀਆਂ ਸਿਖਿਆਵਾਂ ਅਤੇ ਉਸਨੂੰ ਜੀਵਣ ’ਚ ਲਾਗੂ ਕਰਨ ਦੀ ਲੋੜ ਬਾਰੇ ਜਾਗਰੁਕ ਹੋ ਸਕਣ।
ਦਿੱਲੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸਮੂਹ ਖਾਲਸਾ ਸਕੂਲਾਂ ਨੂੰ ਛੁੱਟੀ ਐਲਾਨਣ ਦੀ ਕੀਤੀ ਅਪੀਲ
This entry was posted in ਭਾਰਤ.