ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 2013 ਵਿੱਖੇ ਸਜਣ ਕੁਮਾਰ ਨੂੰ ਬਰੀ ਕਰਨ ਦੇ ਖਿਲਾਫ ਲੜੀਵਾਰ ਕੀਤੇ ਗਏ ਪ੍ਰਦਰਸ਼ਨਾਂ ਤਹਿਤ ਰਾਜਪਥ ਤੇ ਪ੍ਰਦਰਸ਼ਨ ਕਰਨ ਦੇ ਮਾਮਲੇ ’ਚ ਕਮੇਟੀ ਮੈਂਬਰ ਚਮਨ ਸਿੰਘ ਨੂੰ ਪੂਰਾ ਦਿਨ ਅਦਾਲਤ ’ਚ ਖੜਾ ਰਹਿਣ ਦੀ ਸਜਾ ਸੁਣਾਈ ਗਈ ਹੈ। ਇਸੇ ਮੁਕਦਮੇ ਵਿੱਚ ਪਹਿਲੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. , ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਵੀ ਉਕਤ ਸਜਾ ਨੂੰ ਭੁਗਤ ਚੁੱਕੇ ਹਨ।
ਅਦਾਲਤ ਦੀ ਉਸ ਦਿਨ ਦੀ ਕਾਰਵਾਈ ਦੌਰਾਨ ਚਮਨ ਸਿੰਘ ਦੇ ਦੇਸ਼ ਤੋਂ ਬਾਹਰ ਹੋਣ ਕਰਕੇ ਪਟਿਆਲਾ ਹਾਊਸ ਕੋਰਟ ਦੀ ਜੱਜ਼ ਸਨਿਗਧਾ ਸਰਵਾਰੀਆ ਨੇ ਚਮਨ ਸਿੰਘ ਵੱਲੋਂ ਆਪਣੀ ਗਲਤੀ ਬਾਰੇ ਠੋਸ ਦਲੀਲਾਂ ਰੱਖਣ ਉਪਰੰਤ ਹੁਣ ਉਕਤ ਸਜਾ ਸੁਣਾਈ ਹੈ।
ਚਮਨ ਸਿੰਘ ਵੱਲੋਂ ਕੌਮ ਦੇ ਦਰਦ ਨੂੰ ਬਿਆਨ ਕਰਨ ਅਤੇ ਸੁੱਤੀ ਹੋਈ ਕੇਂਦਰ ਸਰਕਾਰ ਨੂੰ ਜਗਾਉਣ ਵਾਸਤੇ ਕੀਤੇ ਗਏ ਉਕਤ ਪ੍ਰਦਰਸ਼ਨ ਨੂੰ ਚੰਗੇ ਕਾਰਜ ਵਾਸਤੇ ਕਰਨ ਦਾ ਦਾਅਵਾ ਕਰਨ ਕਰਕੇ ਮਾਨਯੋਗ ਜਜ਼ ਸਾਹਿਬਾ ਵੱਲੋਂ ਧਾਰਾ 188 ਤਹਿਤ ਸਜਾ ਸੁਣਾਈ ਗਈ ਹੈ। ਹਾਲਾਂਕਿ ਚਮਨ ਸਿੰਘ ਵੱਲੋਂ ਇਸ ਮਸਲੇ ਤੇ ਅਦਾਲਤ ਵੱਲੋਂ ਜੇਲ੍ਹ ਭੇਜਣ ਤੇ ਵੀ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਾ ਹੋਣ ਦੀ ਗਲ ਆਪਣੀ ਗਵਾਹੀ ਦੌਰਾਨ ਕੀਤੀ ਗਈ ਸੀ।