ਮੁੱਲਾਂਪੁਰ ਦਾਖਾ – ਆਮ ਆਦਮੀ ਪਾਰਟੀ ਨੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਆਪਣੇ ਪੰਜਾਬ ਜੋੜੋ ਅਭਿਆਨ ਦੇ ਤਹਿਤ ਦਾਨਾ ਮੰਡੀ, ਮੁਲਾਂਪੁਰ ਦਾਖਾ ਵਿੱਚ ਅੱਜ ਇੱਕ ਬੇਹਦ ਸਫਲ ਰੈਲੀ ਦਾ ਆਯੋਜਨ ਕੀਤਾ। ਲੁਧਿਆਣਾ ਸੰਸਦੀ ਖੇਤਰ ਵਿੱਚ ਇਸ ਮਹੀਨੇ ਆਯੋਜਿਤ ਇਹ ਤੀਜੀ ਵਿਸ਼ਾਲ ਰੈਲੀ ਸੀ, ਜਿਸ ਵਿੱਚ ਰਾਸ਼ਟਰੀ ਨੇਤਾ ਸੰਜੇ ਸਿੰਘ, ਸੁਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਰਾਜ ਸੰਗਠਨ ਪ੍ਰਭਾਰੀ ਦੁਰਗੇਸ਼ ਪਾਠਕ, ਸੰਗਰੂਰ ਤੋਂ ਸਾਂਸਦ ਭਗਵੰਤ ਮਾਨ, ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਹੋਰ ਆਮ ਆਦਮੀ ਪਾਰਟੀ ਦੇ ਦਿੱਗਜਾ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਮੁੱਲਾਂਪੁਰ ਦਾਖਾ ਅਤੇ ਉਸਦੇ ਆਸ-ਪਾਸ ਦੇ ਇਲਾਕਿਆਂ ਦੇ ਨਿਵਾਸੀਆਂ ਨੇ ਸ਼ਿਰਕਤ ਕੀਤੀ।
ਦਾਖਾ ਵਿਖੇ ਕਰਵਾਈ ਗਈ ਇਸ ਰੈਲੀ ਵਿੱਚ ਉਹਨਾਂ ਲੋਕਾਂ ਦੇ ਭਾਰੀ ਇੱਕਠ ਨੇ ਪਾਰਟੀ ਦੀ ਸਫਲਤਾ ਨੂੰ ਇੱਕ ਬਾਰ ਫਿਰ ਦੋਹਰਾਇਆ ਜਿਹਨਾਂ ਨੇ 2014 ਦੀਆਂ ਲੋਕ ਸਭਾ ਚੋਣਾ ਦੋਰਾਨ ਸਾਮੂਹਿਕ ਰੂਪ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਸਨ। ਰੈਲੀ ਵਿੱਚ ਪਾਰਟੀ ਦੇ ਨਿਸ਼ਾਨ ਵਾਲੀਆਂ ਟੋਪੀਆਂ ਪਾ ਕੇ ਅਤੇ ਪੱਟੀਆਂ ਬੰਨ ਕੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦਾ ਹਜੂਮ ਇੱਕ ਵਿਸ਼ਾਲ ਸਮੁੰਦਰ ਦੀ ਤਰਾਂ ਲੱਗ ਰਿਹਾ ਸੀ, ਜਿਸ ਨਾਲ ਪੂਰੇ ਦਾ ਪੂਰਾ ਪੰਡਾਲ ਭਰਿਆ ਦਿਖਾਈ ਦੇ ਰਿਹਾ ਸੀ।
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਜੀ ਨੇ ਅਕਾਲੀ/ਭਾਜਪਾ ਦੇ ਭ੍ਰਿਸ਼ਟ ਗਠਜੋੜ ਤੇ ਵਿਅੰਗ ਕਰਦਿਆਂ ਕਿਹਾ ਕਿ ਇਹਨਾਂ ਪਾਰਟੀਆਂ ਨੇ ਪੰਜਾਬ ਨੂੰ ਕੈਲੇਫੋਰਨੀਆਂ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਇਸ ਭ੍ਰਿਸ਼ਟ ਗਠਜੋੜ ਨੇ ਪੰਜਾਬ ਨੂੰ ਅਫਗਾਨਿਸਤਾਨ ਬਣਾ ਕੇ ਰੱਖ ਦਿਤਾ। ਭਗਵੰਤ ਮਾਨ ਜੀ ਵਲੋਂ ਕੀਤੇ ਜਾ ਰਹੇ ਵਿਅੰਗਾਂ ਨੂੰ ਸਮਰਥਾਂ ਦਾ ਹਜੂਮ ਮੰਤਰ-ਮੁਗਧ ਹੋ ਕੇ ਸੁਣ ਰਿਹਾ ਸੀ।
ਲੁਧਿਆਣਾ ਦੇ ਜ਼ੋਨਲ ਆਬਜ਼ਰਵਰ ਸ਼੍ਰੀ ਕਪਿਲ ਭਾਰਦਵਾਜ ਨੇ ਕਿਹਾ ਕਿ ਪੰਜਾਬ ਦੇ ਲੋਕ ਪੂਰੀ ਤਰਾਂ ਬਦਲਾਅ ਚਾਹੁੰਦੇ ਹਨ ਅਤੇ ਇਹ ਪੂਰੇ ਪੰਜਾਬ ਭਰ ਵਿੱਚ ਪਾਰਟੀ ਵਲੋਂ ਕਰਵਾਈਆਂ ਗਈਆਂ ਰੈਲੀਆਂ ਵਿੱਚ ਜੂੜੇ ਵਿਸ਼ਾਲ ਜਨ-ਸਮਰਥਨ ਤੋਂ ਸਪਸ਼ਟ ਹੈ। ਹਰ ਪੰਜਾਬੀ ਪੂਰੀ ਤਰਾਂ ਨਾਲ ਅਕਾਲੀ/ਬੀਜੇਪੀ ਸਰਕਾਰ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕਿਆ ਹੈ ਅਤੇ 2017 ਦੀਆਂ ਚੋਣਾ ਵਿੱਚ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਉਣ ਲਈ ਨਿਸਚੇ ਕਰ ਚੁੱਕਾ ਹੈ। ਅਕਾਲੀ/ਬੀਜੇਪੀ ਅਤੇ ਕਾਂਗਰਸ ਦੀਆਂ ਲੋਕ-ਮਾਰੂ ਨੀਤੀਆਂ ਕਰਕੇ ਪੰਜਾਬ ਇੱਕ ਖੁਸ਼ਹਾਲ ਸੁਬੇ ਤੋਂ ਕਰਜੇ ਵਿੱਚ ਡੁੱਬਿਆ ਹੋਇਆ ਸੁਬਾ ਬਣ ਚੁੱਕਾ ਹੈ ਅਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਹੀ ਵਾਸਤਵਿਕ ਵਿਕਲਪ ਦੇ ਰੂਪ ਵਿੱਚ ਵੇਖ ਰਹੇ ਹਨ ਅਤੇ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਸੱਤਾ ਸੋਂਪ ਕੇ ਪੰਜਾਬ ਨੂੰ ਇੱਕ ਹਰਿਆ-ਭਰਿਆ ਅਤੇ ਖੁਸ਼ਹਾਲ ਸੁਬਾ ਬਣਾਉਣ ਦੀ ਠਾਣ ਚੁੱਕੇ ਹਨ। ਜਨਤਾ ਦੇ ਇਸ ਸਮਰਥਨ ਸਦਕਾ ਆਮ ਆਦਮੀ ਪਾਰਟੀ ਲੋਕਾਂ ਦੇ ਨਵੇਂ ਪੰਜਾਬ ਦੇ ਸੁਫਨੇ ਨੂੰ ਯਕੀਨਨ ਪੂਰਾ ਕਰੇਗੀ।