ਭਿੱਖੀਵਿੰਡ, (ਭੁਪਿੰਦਰ ਸਿੰਘ)-ਹਿੰਦ-ਪਾਕਿ ਦੀ ਸਰਹੱਦ ਤੇ ਤੈਨਾਤ ਬੀ.ਐਸ.ਐਫ ਦੀ 138 ਬਟਾਲੀਅਨ ਭਿੱਖੀਵਿੰਡ ਵੱਲੋਂ ਸਰਹੱਦੀ ਪੋਸਟ ਥੇਹ ਕਲਾਂ ਬੀ.ਓ.ਪੀ ਨਾਰਲੀ ਤੋਂ ਪਾਕਿਸਤਾਨ ਵੱਲੋਂ ਭੇਜੀ ਗਈ 23 ਪੈਕਟ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜਿਸ ਦੀ ਅੰਤਰਰਾਸ਼ਟਰੀ ਕੀਮਤ 115 ਕਰੋੜ ਰੁਪਏ ਬਣਦੀ ਹੈ। ਬੀ.ਐਸ.ਐਫ ਦੇ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 17 ਸਤੰਬਰ ਦੀ ਰਾਤ ਨੂੰ ਥੇਹ ਕਲਾਂ ਪੋਸਟ ਨੇੜੇ ਕੁਝ ਹਿੱਲ-ਜੁਲ ਦਿਖਾਈ ਦਿੱਤੀ ਤਾਂ ਬੀ.ਐਸ.ਐਫ ਦੇ ਜੁਵਾਨਾਂ ਨੇ ਲਲਕਾਰਿਆ ਤਾਂ ਪਾਕਿਸਤਾਨੀ ਤਸਕਰਾਂ ਨੇ ਬੀ.ਐਸ.ਐਫ ਦੇ ਜੁਵਾਨਾਂ ਤੇ ਫਾਇਰਿੰਗ ਕੀਤੀ ਤਾਂ ਜੁਵਾਨਾਂ ਵੱਲੋਂ ਜੁਵਾਬੀ ਫਾਇਰਿੰਗ ਕੀਤੀ ਤਾਂ ਤਸਕਰ ਹਨੇਰੇ ਦਾ ਫਾਇਦਾ ਉਠਾ ਕੇ ਵਾਪਸ ਭੱਜ ਨਿਕਲੇ। ਜਦੋਂ ਬੀ.ਐਸ.ਐਫ ਦੇ ਜੁਵਾਨਾਂ ਵੱਲੋਂ ਸਰਚ ਅਪ੍ਰੇਸ਼ਨ ਕੀਤਾ ਗਿਆ ਤਾਂ 23 ਪੈਕਟ ਹੈਰੋਇਨ, ਇੱਕ ਪਾਕਿਸਤਾਨੀ ਮੋਬਾਈਲ ਤੇ ਸਿਮ ਬਰਾਮਦ ਹੋਏ। ਸਰਚ ਅਪ੍ਰੇਸ਼ਨ ਦੌਰਾਨ ਪਹੁੰਚੇਂ ਬੀ.ਐਸ.ਐਫ ਦੇ ਡੀ.ਆਈ.ਜੀ ਐਮ.ਐਫ ਫਾਰੂਕੀ ਨੇ ਬੀ.ਐਸ.ਐਫ ਦੇ ਜੁਵਾਨਾਂ ਦੀ ਇਸ ਕਾਰਵਾਈ ਦੀ ਪ੍ਰਸੰਸਾ ਕੀਤੀ ਤੇ ਆਖਿਆ ਕਿ ਪਾਕਿਸਤਾਨ ਦੇ ਨਾਪਾਕ ਇਰਾਦੇ ਕਦੇ ਵੀ ਕਾਮਯਾਬ ਨਹੀ ਹੋਣਗੇ।
ਫੜੀ ਗਈ 23 ਪੈਕਟ ਹੈਰੋਇਨ ਨਾਲ ਬੀ.ਐਸ.ਐਫ ਦੀ ਜੁਵਾਨ।