ਰਿਆਦ – ਸਾਊਦੀ ਅਰਬ ਵਿੱਚ ਮੱਕਾ ਸ਼ਹਿਰ ਦੇ ਮੀਨਾ ਵਿੱਚ ਹਜ ਦੇ ਦੌਰਾਨ ਮੱਚੀ ਭਗਦੜ ਵਿੱਚ 717 ਹਜ ਯਾਤਰੀਆਂ ਦੀ ਮੌਤ ਹੋ ਗਈ ਅਤੇ 850 ਲੋਕ ਜਖਮੀ ਹੋ ਗਏ। ਹਜ ਦੌਰਾਨ ਪਿੱਛਲੇ 25 ਸਾਲਾਂ ਵਿੱਚ ਇਹ ਸੱਭ ਤੋਂ ਵੱਡਾ ਹਾਦਸਾ ਹੈ।
ਇਹ ਹਾਦਸਾ ਮੱਕਾ ਦੇ ਪੂਰਬੀ ਹਿੱਸੇ ਵਿੱਚ ਉਸ ਸਮੇਂ ਵਾਪਰਿਆ ਜਦੋਂ ਕਿ ਮੀਨਾ ਵਿੱਚ 20 ਲੱਖ ਦੇ ਕਰੀਬ ਹਜ ਯਾਤਰੀ ਹਜ ਦੇ ਲਈ ਉਥੇ ਮੌਜੂਦ ਸਨ। ਹਜ ਦੇ ਦੂਸਰੇ ਦਿਨ ਮੀਨਾ ਵਿੱਚ ਸ਼ੈਤਾਨ ਨੂੰ ਪੱਥਰ ਮਾਰਨ ਦੀ ਧਾਰਮਿਕ ਰਸਮ ਦੌਰਨ ਹਜਯਾਤਰੀਆਂ ਵਿੱਚ ਅਚਾਨਕ ਭਗਦੜ ਮੱਚ ਗਈ। ਲੋਕ ਸੁਰੱਖਿਅਤ ਸਥਾਨ ਤੇ ਜਾਣ ਲਈ ਏਧਰ-ਓਧਰ ਭੱਜਣ ਲਗੇ ਅਤੇ ਮਿੱਧੇ ਜਾਣ ਕਰਕੇ ਮਰਨ ਵਾਲਿਆਂ ਦੀ ਸੰਖਿਆ ਵੱਧ ਰਹੀ।
ਸਾਊਦੀ ਅਰਬ ਵਿੱਚ ਵੀਰਵਾਰ ਨੂੰ ਈਦ-ਉਲ-ਜੁਹਾ (ਬਕਰੀਦ) ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਇਸ ਦਿਨ ਇੱਥੇ ਬਕਰੇ ਅਤੇ ਊਠਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ।
ਸਥਾਨਕ ਅਧਿਕਾਰੀਆਂ ਅਨੁਸਾਰ 4000 ਦੇ ਕਰੀਬ ਲੋਕ ਬਚਾਅ ਦੇ ਕਾਰਜਾਂ ਵਿੱਚ ਲਗੇ ਹੋਏ ਹਨ। ਇਸ ਤੋਂ ਇਲਾਵਾ 220 ਐਮਰਜੈਂਸੀ ਰਾਹਤ ਟੀਮਾਂ ਵੀ ਰਾਹਤ ਦੇ ਕੰਮਾਂ ਵਿੱਚ ਲਗੀਆਂ ਹੋਈਆਂ ਹਨ।