ਅੰਮ੍ਰਿਤਸਰ – ਅਖੰਡ ਕੀਰਨਤੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਆਪਣੇ ਹੈਡ ਕੇਆਰਟਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ ਵਿਸਾਖੀ 1978 ਨੂੰ ਗੁਰੂ ਡੰਮ ਨੂੰ ਠੱਲ ਪਾਉਣ ਲਈ ਸ਼ਹੀਦ ਭਾਈ ਫੌਜਾ ਸਿੰਘ ਦੀ ਜਥੇਦਾਰੀ ਅਧੀਨ 13 ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗੁਰੂ ਗ੍ਰੰਥ ਅਤੇ ਪੰਥ ਦੇ ਸਤਿਕਾਰ ਲਈ ਸ਼ਹੀਦ ਹੋਏ ਸਨ। ਉਸ ਉਪਰੰਤ ਕਰੀਬ ਢੇਡ ਦਹਾਕੇ ਚੱਲੇ ਸਿੱਖ ਸੰਘਰਸ਼ ਵਿਚ ਅਖੰਡ ਕੀਰਤਨੀ ਜਥੇ ਦੀ ਧਾਰਮਿਕ ਸਰਪ੍ਰਸਤੀ ਹੇਠ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੱਵਿਤਰਤਾ ਅਤੇ ਸਰਬਉਚਤਾ ਨੂੰ ਕਾਇਮ ਰੱਖਣ ਲਈ ਹਜਾਰਾ ਦੀ ਗਿਣਤੀ ਵਿਚ ਸਿੰਘ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ ਪਰ ਬੀਤੇ ਕੱਲ ਪੰਜ ਸਿੰਘ ਸਾਹਿਬਾਨ ਵੱਲੋਂ ਗੁਰੂ ਪੰਥ ਦੇ ਦੋਖੀ ਗੁਰਮੀਤ ਰਾਮ ਰਹੀਮ ਜਿਸ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਭੇਸ ਧਾਰ ਕੇ ਡੇਰਾ ਸਲਾਬਤਪੁਰਾ(ਬਠਿੰਡਾ) ਵਿਖੇ ਬਝਰ ਪਾਪ ਕਰਨ ਕਰਕੇ ਉਸ ਦੇ ਕੂੜ ਪ੍ਰਚਾਰ ਨੂੰ ਠੱਲ ਪਾਉਣ ਲਈ ਹੁਕਮਨਾਮਾ ਜਾਰੀ ਕੀਤਾ ਸੀ। ਇਸ ਹੁਕਮਨਾਮੇ ਨੂੰ ਲਾਗੂ ਕਰਵਾਉਣ ਅਤੇ ਸੌਦਾ ਸਾਧ ਦੇ ਕੂੜ ਪ੍ਰਚਾਰ ਨੂੰ ਬੰਦ ਕਰਨ ਲਈ ਕੌਮ ਵੱਲੋਂ ਜੋ ਸ਼ਹੀਦੀਆਂ ਦਿੱਤੀਆਂ ਗਈਆਂ। ਸੌਦਾ ਸਾਧ ਖਿਲਾਫ ਚੱਲ ਰਹੇ ਸਿੱਖ ਸੰਘਰਸ਼ ਨੂੰ ਦਰ ਕਿਨਾਰ ਕਰਦੇ ਹੋਏ ਪੰਜ ਸਿੰਘ ਸਾਹਿਬਾਨ ਵੱਲੋਂ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਠੇਸ ਪਹੂੰਚਾਉਦਿਆਂ ਹੋਇਆ ਗੁਰਮੀਤ ਰਾਮ ਰਹੀਮ ਨੂੰ ਮਾਫ ਕਰਨ ਦਾ ਜੋ ਫੈਸਲਾ ਕੌਮ ਤੇ ਥੋਪਿਆ ਗਿਆ ਹੈ। ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਪੰਜ ਸਿੰਘ ਸਾਹਿਬਾਨ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਅਤੇ ਸਮਾਂ ਮੰਗ ਕਰਦਾ ਹੈ ਕਿ ਸਿੱਖ ਕੌਮ ਨੂੰ ਇੱਕਠੇ ਹੋ ਕੇ ਸੁੱਚਜੀ ਸੇਧ ਦੇਣ ਲਈ ਕੋਈ ਨਿੱਘਰ ਫੈਸਲਾ ਜਰੂਰ ਕਰਨਾ ਪਵੇਗਾ।
ਅਖੰਡ ਕੀਰਨਤੀ ਜਥਾ ਸੌਦਾ ਸਾਧ ਨੂੰ ਮਾਫ ਕਰਨ ਦੇ ਫੈਸਲੇ ਨਾਲ ਸਹਿਮਤ ਨਹੀਂ – ਜਥੇ ਬਲਦੇਵ ਸਿੰਘ
This entry was posted in ਪੰਜਾਬ.