ਈ.ਟੀ.ਟੀ. ਟੈਟ ਪਾਸ ਯੂਨੀਅਨ ਵੱਲੋ ਪਰੈਸ ਨੋਟ ਜਾਰੀ ਕਰਦਿਆ ਮਨਦੀਪ ਪਟਿਆਲਾ ਨੇ ਕਿਹਾ ਕਿ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਕਦੇ ਈ.ਟੀ.ਟੀ. ਦੀਆਂ 6000 ਪੋਸਟਾਂ ਦਾ ਇਸ਼ਤਿਹਾਰ ਦੇਣ ਦੀ ਗੱਲ ਕਰਦੇ ਹਨ ਤੇ ਕਦੇ ਉਹ ਪੋਸਟਾਂ ਦੀ ਗਿਣਤੀ 5500 ਕਰ ਦਿੰਦੇ ਹਨ ਕਦੇ 4410 ਤੇ ਤਕਰੀਬਨ ਦੋ ਤਿੰਨ ਦਿਨ ਪਹਿਲਾ ਇਕ ਅਖਬਾਰੀ ਬਿਆਨ ਰਾਹੀ 3522 ਪੋਸਟਾਂ ਦੀ ਭਰਤੀ ਜਲਦ ਕੱਢਣ ਦਾ ਮਾਨਯੋਗ ਉਪ-ਮੁੱਖ ਮੰਤਰੀ ਸੁਖਬੀਰ ਬਾਦਲ ਨੇ ਇੱਕ ਹੋਰ ਹਵਾਈ ਫੈਰ ਕਰਤਾ ਹੱਦ ਤਾਂ ਉਦੋ ਹੋ ਗਈ ਜਦੋਂ ਯੂਨੀਅਨ ਨੇ 13 ਸਤੰਬਰ ਨੂੰ ਸ਼ਹਿਰ ਵਿਚ ਰੋਸ ਰੈਲੀ ਕੀਤੀ ਸੀ ਤੇ ਪ੍ਸ਼ਸਾਸਨ ਨੇ ਪੰਜਾਬ ਸਰਕਾਰ ਦੀ ਭੰਡੀ ਹੁੰਦੀ ਦੇਖ ਤੇ ਚੱਕਾ ਜਾਮ ਦੇ ਡਰ ਤੋਂ ਯੂਨੀਅਨ ਨੂੰ 25 ਤਰੀਕ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਤਾ ਸੀ ਪਰ ਅੱਜ 14 ਦਿਨ ਬੀਤ ਜਾਣ ਮਗਰੋਂ ਬਾਦਲ ਸਰਕਾਰ ਦੀਆਂ ਪਾਣੀ ਵਾਲੀਆਂ ਬੱਸਾਂ ਤੇ ਮੰਗਲ ਗ੍ਹਹਿ ਤੇ ਕੀਤੀਆਂ ਗਈਆਂ ਅਖਬਾਰੀ ਰੈਲੀਆਂ ਵਾਂਗ 25 ਤਰੀਕ ਦੀ ਮੀਟਿੰਗ ਵੀ ਅਖਬਾਰਾਂ ਤੱਕ ਹੀ ਸੀਮਤ ਰਹਿ ਗਈਆਂ ਹਨ ਇਸ ਤਰਾਂ ਬੇਰੁਜਗਾਰਾਂ ਦਾ ਮਜਾਕ ਉਡਾਇਆ ਜਾ ਰਿਹਾ ਹੈ । ਇਸ ਤਰਾਂ ਦੇ ਮਜਾਕ ਯੂਨੀਅਨ ਨੂੰ ਬਰਦਾਸ਼ਤ ਨਹੀ ਜਿਸ ਦੇ ਸਿੱਟੇ ਵਜੋਂ ਉਪ ਮੁੱਖ ਮੰਤਰੀ ਸ. ਸੁਖਬੀਰ ਬਾਦਲ ਦੇ ਹਲਕੇ ਵਿਚ 30 ਸਤੰਬਰ ਨੂੰ ਜੋਰਦਾਰ ਰੈਲੀ ਕਰ ਕੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਜਲਾਲਾਬਾਦ ਰੈਲੀ ਵਿਚ ਪਹੁੰਚੀਆਂ ਸੰਗਤਾਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਹੀ ਸਰਕਾਰ ਦੀਆਂ ਇਹੋ ਜਿਹੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਜਾਏਗਾ ਯੂਨੀਅਨ ਦੇ ਮੈਂਬਰ ਕਰੋ ਜਾਂ ਮਰੋ ਦੀ ਸਥਿਤੀ ਵਿਚ ਹਨ ਜੋ ਕਿ 30 ਸਤੰਬਰ ਨੂੰ ਜਲਾਲਾਬਾਦ ਵਿਚ ਗੁਪਤ ਐਕਸਨ ਵੀ ਕਰਨਗੇ । ਕਿਸੇ ਵੀ ਤਰਾਂ ਦੇ ਹੋਏ ਨੁਕਸਾਨ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।
ਬੇਰੁਜਗਾਰਾਂ ਨਾਲ ਪ੍ਸ਼ਸਾਸਨ ਤੇ ਪੰਜਾਬ ਸਰਕਾਰ ਕੋਜਾ ਮਜਾਕ ਕਰਨਾ ਬੰਦ ਕਰੇ ਨਹੀ ਤਾਂ ਯੂਨੀਅਨ ਧੱਕੇ ਨਾਲ ਵੀ ਬੰਦ ਕਰਾਵੇਏਗੀ -ਮਨਦੀਪ ਪਟਿਆਲਾ
This entry was posted in ਪੰਜਾਬ.