ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਜੀ ਨੇ ਕੱਲ ਚੰਡੀਗੜ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦਾ ਐਲਾਨ ਕੀਤਾ।ਇਹ ਐਲਾਨ ਮੁਲਾਜ਼ਮ ਵਿੰਗ ਦੇ ਕੋ-ਆਰਡੀਨੇਟਰ ਸ: ਸਿਕੰਦਰ ਸਿੰਘ ਮਲੂਕਾ ਕੈਬਨਿਟ ਮੰਤਰੀ ਪੰਜਾਬ ਅਤੇ ਵਿੰਗ ਦੇ ਪ੍ਰਧਾਨ ਸ: ਸੁਰਿੰਦਰ ਸਿੰਘ ਪਹਿਲਵਾਨ ਚੇਅਰਮੈਨ ਮੁਲਾਜ਼ਮ ਭਲਾਈ ਬੋਰਡ ਦੀ ਸਲਾਹ ਨਾਲ ਕੀਤਾ ਗਿਆ ਇਹ ਐਲਾਨ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਡਾ: ਦਲਜੀਤ ਸਿੰਘ ਚੀਮਾਂ ਨੇ ਮੁਲਾਜ਼ਮ ਵਿੰਗ ਪੰਜਾਬ ਦੇ ਜਿਲ੍ਹਾ ਲੁਧਿਆਣਾ ਨਾਲ ਸਬੰਧਤ ਅਹੁਦੇਦਾਰ ਮੀਤ ਪ੍ਰਧਾਨ ਰਜਿੰਦਰ ਸਿੰਘ ਵਿਰਕ ਪੰ:ਰਾ:ਬਿ:ਬੋਰਡ ਜਨਰਲ ਸਕੱਤਰ ਹਰਬੰਸ ਸਿੰਘ ਮੁੰਡੀ ਪ੍ਰਧਾਨ ਪੀਏਯੂ ਜੱਥੇਬੰਧਕ ਸਕੱਤਰ ਬਲਵਿੰਦਰ ਸਿੰਘ ਬਾਜਵਾ,ਪ੍ਰਿਥੀਪਾਲ ਸਿੰਘ ਖੰਨਾ,ਕਿਸ਼ੋਰ ਚੰਦ ਸ਼ਰਮਾ,ਗੁਰਦੇਵ ਸਿੰਘ ਮੀਨੀਆਂ, ਸੰਯੁਕਤ ਸਕੱਤਰ ਉੰਕਾਰ ਸਿੰਘ ਪੀਏਯੂ ਪ੍ਰਚਾਰਕ ਸਕੱਤਰ ਚਰਨਜੀਤ ਸਿੰਘ ਸੇਖੋਂ ਪਮਾਲੀ ਆਦਿ ਅਹੁਦੇਦਾਰਾਂ ਦਾ ਐਲਾਨ ਕੀਤਾ।ਐਲਾਨ ਕਰਨ ਤੋਂ ਬਾਅਦ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਸ: ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਵਿੰਗ ਦੇ ਕੋਆਰਡੀਨੇਟਰ ਸ:ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਮੁਲਾਜ਼ਮਾਂ ਦੀਆਂ ਭਖਦੀਆਂ ਹੋਈਆਂ ਮੰਗਾਂ ਨੂੰ ਸਹੀ ਢੰਗ ਨਾਲ ਪੇਸ਼ ਕਰਕੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇਗਾ।ਮੁਲਾਜ਼ਮ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਵਿਰਕ ਅਤੇ ਪੰਜਾਬ ਦੇ ਜਨਰਲ ਸਕੱਤਰ ਹਰਬੰਸ ਸਿੰਘ ਮੁੰਡੀ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਜਲਦੀ ਹੀ ਲੁਧਿਆਣੇ ਜਿਲ੍ਹੇ ਦੇ ਜੱਥੇ-ਬੰਦਕ ਢਾਂਚੇ ਦਾ ਐਲਾਨ ਕੀਤਾ ਜਾਵੇਗਾ ਜਿਸ ਵਿੱਚ ਲੰਬੇ ਸਮੇਂ ਤੋ ਮੁਲਾਜ਼ਮ ਵਿੰਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੁਧਿਆਣਾ ਜਿਲ੍ਹਾ ਨਾਲ ਸਬੰਧਤ ਪ੍ਰਸ਼ਾਸ਼ਨਿਕ ਅਧਿਕਾਰੀਆ ਨਾਲ ਜਲਦੀ ਹੀ ਮੀਟਿੰਗ ਕਰਕੇ ਉਨ੍ਹਾਂ ਨਾਲ ਸਬੰਧਤ ਮੰਗਾਂ ਦਾ ਨਿਪਰਟਾਰਾ ਕੀਤਾ ਜਾਵੇਗਾ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਰੁੜਕਾ, ਲਖਵਿੰਦਰ ਸਿੰਘ ਸੰਧੂ,ਪੀਏਯੂ ਪ੍ਰਵੀਨ ਬਾਂਡਾਂ,ਤਰਲੋਚਨ ਸਿੰਘ,ਦਵਿੰਦਰ ਸਿੰਘ,ਰਣਜੀਤ ਸਿੰਘ ਸਰੀਂਹ,ਬਿੱਲੂ ਖਾਨ ਰਾਏਕੋਟ,ਹਰਿੰਦਰ ਸਿੰਘ ਭੰਗੂ,ਜਸਵਿੰਦਰ ਸਿੰਘ ਭਾਊ,ਹਰਿੰਦਰ ਸਿੰਘ ਝੱਜ,ਗੁਰਦੇਵ ਸਿੰਘ ਗਿੱਲ,ਈਸ਼ਵਰ ਸਿੰਘ,ਕਿਰਨਪਾਲ ਸਿੰਘ, ਸਰਬਜੀਤ ਸਿੰਘ ਸਹੋਤਾ ਪੀਏਯੂ,ਤਾਰਾ ਸਿੰਘ,ਪ੍ਰਸ਼ੋਤਮ ਸਿੰਘ ਸ਼ਾਹਨੇਵਾਲ,ਪਰਮਿੰਦਰ ਮੋਹੀ ਸ਼ਾਮਿਲ ਹੋਏ।
ਮੁਲਾਜ਼ਮ ਵਿੰਗ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਨਤਾ
This entry was posted in ਪੰਜਾਬ.