ਕਾਠਮੰਡੂ – ਨੇਪਾਲ ਵਿੱਚ ਟੀਵੀ ਅਪਰੇਟਰਾਂ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਨਾਲ ਲਗੀ ਇੱਕ ਮੁੱਖ ਵਪਾਰ ਜਾਂਚ ਚੌਂਕੀ ਨੂੰ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਮੰਗਲਵਾਰ ਤੋਂ ਭਾਰਤੀ ਚੈਨਲਾਂ ਨੂੰ ਅਨਿਸਿ਼ਚਿਤ ਸਮੇਂ ਦੇ ਲਈ ਬਲੈਕਆਊਟ ਕਰਨਗੇ।
ਕੇਬਲ ਅਪਰੇਟਰਾਂ ਨੇ ਇੱਕ ਬੈਠਕ ਵਿੱਚ ਫੈਂਸਲਾ ਕੀਤਾ ਹੈ ਕਿ ਉਹ ਮੰਗਲਵਾਰ ਸਵੇਰੇ 10 ਵਜੇ ਤੋਂ ਸਾਰੇ ਭਾਰਤੀ ਚੈਨਲਾਂ ਨੂੰ ਨਹੀਂ ਵਿਖਾਉਣਗੇ। ‘ਫੈਡਰੇਸ਼ਨ ਆਫ਼ ਕੇਬਲ ਟੈਲੀਵੀਯਨ ਐਸੋਸੀਏਸ਼ਨ’ ਦੇ ਪ੍ਰਧਾਨ ਸੁਸ਼ੀਲ ਪ੍ਰਜੌਲੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤੀ ਚੈਨਲਾਂ ਦਾ ਪਰਸਾਰਣ ਬੰਦ ਕਰਨ ਦਾ ਫੈਂਸਲਾ ਕੀਤਾ ਹੈ, ਕਿਉਂਕਿ ‘ਭਾਰਤ ਨੇਪਾਲ ਦੀ ਰਾਸ਼ਟਰੀ ਸੰਪ੍ਰਭੁਤਾ ਵਿੱਚ ਦਖ਼ਲ ਦਿੰਦਾ ਆ ਰਿਹਾ ਹੈ।’
ਪਰਜੌਲੀ ਨੇ ਇਹ ਵੀ ਕਿਹਾ, ‘ ਸਾਡੇ ਤੇ ਕੁਝ ਪਾਰਟੀਆਂ ਅਤੇ ਜਨਤਾ ਵੱਲੋਂ ਵੀ ਭਾਰਤੀ ਚੈਨਲਾਂ ਦਾ ਪਰਸਾਰਣ ਰੋਕਣ ਦਾ ਦਬਾਅ ਪਾਇਆ ਜਾ ਰਿਹਾ ਹੈ।’ ਫੈਡਰੇਸ਼ਨ ਨੇ ਕਿਹਾ ਕਿ ਚਿਤਵਨ, ਪੋਖਰਾ ਅਤੇ ਮਹੇਂਦਰ ਨਗਰ ਵਿੱਚ ਹਿੰਦੀ ਚੈਨਲਾਂ ਦਾ ਪਰਸਾਰਣ ਪਹਿਲਾਂ ਹੀ ਰੋਕਿਆ ਜਾ ਚੁੱਕਾ ਹੈ। ਕਾਠਮੰਡੂ ਅਤੇ ਨੇਪਾਲ ਦੇ ਦੂਸਰੇ ਸ਼ਹਿਰਾਂ ਵਿੱਚ ਭਾਰਤੀ ਚੈਨਲ ਕਾਫ਼ੀ ਹਰਮਨ ਪਿਆਰੇ ਹਨ।