ਲਸਾਕਾ- ਜਾਂਬੀਆ ਵਿਚ ਉਸ ਵੇਲੇ ਬੜੀ ਅਜੀਬੋ-ਗਰੀਬ ਅਤੇ ਹਾਸੋਹੀਣੀ ਸਥਿਤੀ ਪੈਦਾ ਹੋ ਗਈ ਜਦੋਂ ਇਕ ਬਾਂਦਰ ਨੇ ਜਾਂਬੀਆ ਦੇ ਰਾਸ਼ਟਰਪਤੀ ਰੂਪੀਆ ਬਾਂਡਾ ਉਪਰ ਪਿਸ਼ਾਬ ਕਰ ਦਿਤਾ। ਜਦੋਂ ਬਾਂਦਰ ਨੇ ਇਹ ਕਾਰਾ ਕੀਤਾ। ਉਸ ਸਮੇਂ ਬਾਂਡਾ ਆਪਣੇ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਥੇ ਇਹ ਵਰਨਣਯੋਗ ਹੈ ਕਿ ਰਾਸ਼ਟਰਪਤੀ ਦੇ ਦਫਤਰ ਦੇ ਬਾਹਰ ਦਰੱਖਤਾਂ ਉਪਰ ਕਾਫੀ ਗਿਣਤੀ ਵਿਚ ਬਾਂਦਰਾਂ ਦਾ ਨਿਵਾਸ ਹੈ।