ਅਜਮੇਰ ਪਰਦੇਸੀ
ਸਰਕਾਰ ਵੱਲੋਂ ਪੇਸ਼ ਹੋਏ ਨਵੇਂ ਦੋ ਬਿੱਲ ।
ਪੜ੍ਹ ਕੇ ਝਟਕਾ ਲੱਗਾ ਦਿਲ ਗਿਆ ਹਿੱਲ।
ਬਿੱਲ ਦਾ ਨਾ C24 ਤੇ C ਇਕਵੰਜਾ।
ਨਹੀਂ ਸੀ ਹੈਗਾ ਭਵਿੱਖ ਵਿਚ ਪਾਊ ਪੰਗਾ।
ਇਮੀਗ੍ਰੰਟਾਂ ਦੀ ਹੋਂਦ ਨੂੰ ਵਧ ਜਾਊ ਖਤਰਾ।
ਕੋਈ ਵੀ ਬਣ ਜਾਊ ਬਲੀ ਦਾ ਬੱਕਰਾ।
ਪੁਲਿਸ ਕੋਲ ਹੋਣਗੇ ਲੋੜੋਂ ਵੱਧ ਹੱਕ।
ਪੰਜਾਬ ਪੁਲਿਸ ਵਾਂਗ ਲੈਣਗੇ ਬਿਨਾ ਦੱਸੇ ਚੱਕ।
ਨਾਂ ਕੋਈ ਹੋਊ ਦਲੀਲ ਨਾਂ ਅਪੀਲ।
ਨਾਂ ਕੰਮ ਕਰੂ ਕੋਈ ਮਹਿੰਗਾ ਵੀ ਵਕੀਲ।
ਦੂਜੇ ਦਰਜੇ ਦੇ ਬਣ ਗਏ ਆਂ ਸ਼ਹਿਰੀ ।
ਕਨੇਡਾ ਨੂੰ ਵੀ ਨਜ਼ਰ ਲੱਗੀ ਜਾਂਦੀ ਜਹਿਰੀ।
ਹੁਣ ਨਾਂ ਜੇ ਕੀਤਾ ਨਜ਼ਰ ਦਾ ਉਤਾਰਾ।
ਆਉਣ ਵਾਲੇ ਦਿਨਾਂ ਵਿਚ ਹਾਲ ਹੋਊ ਮਾੜਾ।
ਮਤ ਸੋਚੋ ਕਿ ਅਸੀ ਵੱਸ ਗਏ ਆਂ ਪੱਕੇ।
ਛੋਟੀ ਮੋਟੀ ਗਲਤੀ ਤੋਂ ਪਿੱਛੇ ਜਾਵਾਂਗੇ ਧੱਕੇ।
ਬਿਨਾ ਦੱਸੇ ਹੀ ਧੌਣ ਲੈਣਗੇ ਨੱਪ।
ਕਹਿਣਗੇ ਸਾਨੂੰ ਤੁਹਾਡੇ ਤੇ ਹੈਗਾ ਸ਼ੱਕ।
ਦੂਜੇ ਦੇਸ਼ਾਂ ਦੇ ਸਤਾਇਆਂ ਨੂੰ ਰਹਿਆ ਗਲ ਲਾਉਦਾ।
ਆਪਣਿਆਂ ਲਈ ਵੀ ਖਤਰਾ ਜਾਵੇ ਮੁੰਡਰਾਉਦਾ।
“ਚਾਰਟਰ ਆਫ ਰਾਈਟਸ ਫਰੀਡਮ ਦੀ ਹੋਊ ਉਲੰਘਣਾ”।
ਬੜਾ ਔਖਾ ਹੋਊ ਇਹਦੇ ਵਿਚੋ ਫਿਰ ਲੰਘਣਾ।
ਜਿਹੜੇ ਇਹਦੇ ਵਿਰੋਧ ਵਿਚ ਗਏ ਸੀ ਡੱਟ।
ਇਹੀਓ ਦੋਹਾਂ ਖਤਮ ਕਰਨਗੇ ਇਹ ਵੀ ਗੱਲ ਸੱਚ।
ਹੱਕ ਚਾਹੀਦੇ ਹੈ ਤਾਂ ਪਹਿਲਾ ਫਰਜ ਵੀ ਪਛਾਣ ।
ਚਾਰ ਸਾਲ ਬਾਅਦ ਤੇਰਾ ਇਹ ਹੋਣਾ ਇਮਤਿਹਾਨ।
ਅਜੇ ਵੀ ਸਾਡੇ ਕੋਲ ਸੁਨਿਹਰੀ ਹੈਗਾ ਮੌਕਾ।
ਜਾਗਦੇ ਰਹੋ ਪਰਦੇਸੀ ਦੇਂਦਾ ਰਹਿੰਦਾ ਹੋਕਾ।