ਅੰਮ੍ਰਿਤਸਰ- ਕਚੈਹਿਰੀ ਦੀ ਚਾਰਦੀਵਾਰੀ ਦੇ ਬਾਹਰ ਕੁਝ ਮਹਿਲਾਵਾਂ ਦਾ ਗਿਰੋਹ ਆਉਂਦੇ ਜਾਂਦੇ ਭੋਲੇ ਭਾਲੇ ਨੌਜਵਾਨਾਂ ਨੂੰ ਮੌਜ ਮਸਤੀ ਕਰਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਦੋ ਚਾਰ ਸੌ ਰੁਪੈ ਜਾਂ ਇਸ ਤੋਂ ਵੱਧ ਵੀ ਝਾੜ ਰਿਹਾ ਹੈ। ਠਗੀ ਖਾਣ ਤੋਂ ਬਾਅਦ ਸ਼ਰਮ ਦੇ ਮਾਰੇ ਕੋਈ ਵੀ ਖੁਲ੍ਹ ਕੇ ਗੱਲ ਨਹੀਂ ਕਰਦਾ ਅਤੇ ਨਾਂ ਹੀ ਸਿ਼ਕਾਇਤ ਕਰਨ ਦੀ ਹਿੰਮਤ ਕਰਦਾ ਹੈ।
ਇਕ ਰਿਕਸ਼ਾ ਵਾਲੇ ਨਾਲ ਵੀਰਵਾਰ ਵਾਲੇ ਦਿਨ ਅਜਿਹਾ ਹੀ ਕੁਝ ਵਾਪਰਿਆ। ਨਵੀਂ ਅਬਾਦੀ ਦੇ ਰਹਿਣ ਵਾਲਾ 18 ਸਾਲਾ ਚਿੰਟੂ ਰਿਕਸ਼ਾ ਲੈ ਕੇ ਕਿਚਲੂ ਚੌਂਕ ਜਾ ਰਿਹਾ ਸੀ ਕਿ ਸੜਕ ਤੇ ਖੜ੍ਹੀ ਇਕ ਔਰਤ ਨੇ ਉਸ ਨੂੰ ਅੱਖ ਨਾਲ ਇਸ਼ਾਰਾ ਕੀਤਾ ਤੇ ਉਹ ਉਸ ਦੇ ਕੋਲ ਪਹੁੰਚ ਗਿਆ। ਗੱਲਬਾਤ ਦੌਰਾਨ ਉਸ ਨੇ ਉਸ ਕੋਲੋਂ 200 ਰੁਪੈ ਕਢਵਾ ਲਏ ਅਤੇ ਦੂਸਰੀਆਂ ਔਰਤਾਂ ਦੇ ਨਾਲ ਤੁਰ ਪਈ। ਚਿੰਟੂ ਦੇ ਰੁਪੈ ਵਾਪਿਸ ਮੰਗਣ ਤੇ ਉਹ ਔਰਤਾਂ ਛੇੜਛਾੜ ਦਾ ਅਰੋਪ ਲਗਵਾ ਕੇ ਫੜਾਉਣ ਦੀ ਧਮਕੀ ਦੇਣ ਲਗ ਪਈਆਂ। ਇਸ ਦੀ ਪਰਵਾਹ ਨਾਂ ਕਰਦੇ ਹੋਏ ਚਿੰਟੂ ਨੇ ਸ਼ੋਰ ਮਚਾ ਦਿਤਾ। ਕੋਲੋਂ ਲੰਘਦੇ ਇਕ ਖੁਫੀਆ ਵਿਭਾਗ ਦੇ ਅਧਿਕਾਰੀ ਨੇ ਔਰਤਾਂ ਨੂੰ ਪੁਲਿਸ ਦੇ ਹਵਾਲੇ ਕਰਕੇ ਚਿੰਟੂ ਦੇ 200 ਰੁਪੈ ਵਾਪਿਸ ਕਰਵਾ ਦਿਤੇ। ਪਕੜੀਆਂ ਜਾਣ ਤੋਂ ਬਾਅਦ ਉਹ ਔਰਤਾਂ ਪੁਲਿਸ ਅਫਸਰ ਦੇ ਪੈਰਾ ਤੇ ਡਿਗ ਰਹੀਆਂ ਸਨ ਅਤੇ ਅੱਗੇ ਤੋਂ ਅਜਿਹਾ ਨਾਂ ਕਰਨ ਬਾਰੇ ਕਹਿ ਰਹੀਆਂ ਸਨ। ਇਨ੍ਹਾਂ ਵਿਚ ਦੋ ਸਕੀਆਂ ਭੈਣਾਂ ਸਨ। ਉਹ ਆਪਣੀਆਂ ਮਜ਼ਬੂਰੀਆਂ ਦਸ ਰਹੀਆਂ ਸਨ ਜਿਸ ਕਰਕੇ ਉਹ ਅਜਿਹਾ ਕਰਦੀਆਂ ਸਨ।