ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) : ਇਲੈਕਸ਼ਨ ਕੈਨੇਡਾ ਦੇ ਅੰਦਾਜ਼ੇ ਮੁਤਾਬਿਕ 9 ਤੋਂ 12 ਅਕਤੂਬਰ ਤੀਕ ਚਾਰ ਦਿਨ ਪੈਣ ਵਾਲੀਆਂ ਵੋਟਾਂ ਵਿੱਚੋਂ ਦਿਨ 36 ਲਖ ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਜੋ ਆਪਣੇ ਆਪ ਵਿੱਚ ਇੱਕ ਰੀਕਾਰਡ ਹੈ ਅਤੇ ਇਹ ਪਿਛਲੀਆਂ ਫੈੱਡਰਲ ਚੋਣਾਂ ਨਾਲੋਂ ਬਹੁਤ ਜਿਆਦਾ ਹਨ ।
ਬਰੈਂਪਟਨ ਵਾਸੀ ਵੱਡੀ ਗਿਣਤੀ ਵਿੱਚ ਵੋਟਾਂ ਪਾਉਣ ਲਈ ਅਗਾਊਂ ਵੋਟ-ਕੇਦਰਾਂ ‘ਤੇ ਹੁੰਮ-ਹੁੰਮਾ ਕੇ ਪਹੁੰਚੇ। ਖ਼ਾਸ ਤੌਰ ‘ਤੇ ਬਰੈਂਪਟਨ ਉੱਤਰੀ ਵਿੱਚ 13,000 ਤੋਂ ਵੱਧ ਲੋਕਾਂ ਨੇ ਇਨ੍ਹਾਂ ਚਾਰ ਦਿਨਾਂ ਵਿੱਚ ਅਗਾਊਂ ਵੋਟਾਂ ਪਾਈਆਂ। ਚੋਣਾਂ ਵਿੱਚ ਵੋਟਾਂ ਪਾਉਣ ਲਈ ਲੋਕਾਂ ਦਾ ਉਤਸ਼ਾਹ ਇਕ ਵਡੀ ਤਬਦੀਲੀ ਦੀ ਨਿਸ਼ਾਨੀ ਹੈ।
ਬਰੈਂਪਟਨ ਉੱਤਰੀ ਤੋਂ ਐੱਨ.ਡੀ.ਪੀ. ਉਮੀਦਵਾਰ ਮਾਰਟਿਨ ਸਿੰਘ ਨੇ ਕਿਹਾ ਕਿ ਉਹ ਇਸ ਲੋਂਗ ਵੀਕ ਐਂੱਡ ‘ਤੇ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਐੱਨ.ਡੀ.ਪੀ. ਨੂੰ ਪਾਈਆਂ ਗਈਆਂ ਵੋਟਾਂ ਤੋਂ ਬੜੇ ਉਤਸ਼ਾਹਿਤ ਹਨ। ਇਨ੍ਹਾਂ ਫੈੱਡਰਲ ਚੋਣਾਂ ਦੇ ਨਤੀਜੇ ਸਟੀਫ਼ਨ ਹਾਰਪਰ ਦੀ ਸਰਕਾਰ ਵੱਲੋਂ ਕੀਤੇ ਗਏ ‘ਟੀ.ਪੀ.ਪੀ ਟਰੇਡ ਸਮਝੌਤੇ’ (ਟਰਾਂਸ-ਪੈਸਿਫਿਕ ਪਾਰਟਨਰਸ਼ਿਪ ਟਰੇਡ ਡੀਲ) ਜਿਸ ਦੀ ਲਿਬਰਲਾਂ ਨੇ ਹਮਾਇਤ ਦਿੱਤੀ ਹੈ, ਰਾਹੀਂ ਬਰੈਂਪਟਨ ਦੇ ਮੈਨੂਫੈਕਚਰਿੰਗ-ਖੇਤਰ ਦੀਆਂ ਨੌਕਰੀਆਂ ‘ਤੇ ਪੈਣ ਵਾਲੇ ਬੁਰੇ ਅਸਰ ਨੂੰ ਦਰਸਾਉਣਗੇ। ਮਾਰਟਿਨ ਸਿੰਘ ਦਾ ਕਹਿਣਾ ਹੈ ਕਿ ਕੇਵਲ ਐੱਨ.ਡੀ.ਪੀ. ਹੀ ਅਜਿਹੀ ਪਾਰਟੀ ਹੈ ਜੋ ਕੰਜ਼ਰਵੇਟਿਵਾਂ ਅਤੇ ਲਿਬਰਲਾਂ ਦੇ ਇਸ ਸਮਝੌਤੇ ਦਾ ਵਿਰੋਧ ਕਰ ਰਹੀ ਹੈ।
ਕੈਨੇਡੀਅਨ ਲੇਬਰ ਕਾਂਗਰਸ ਨੂੰ ਪੱਕਾ ਵਿਸ਼ਵਾਸ ਹੈ ਕਿ ਇਹ ਟੀ.ਪੀ.ਪੀ. ਟਰੇਡ ਸਮਝੌਤਾ ਬਰੈਂਪਟਨ ਦੇ ਆਟੋ ਅਤੇ ਮੈਨੂਫੈਕਚਰਿੰਗ ਖੇਤਰ ਦੀਆਂ ਨੌਕਰੀਆਂ ‘ਤੇ ਬਹੁਤ ਬੁਰਾ ਪ੍ਰਭਾਵ ਪਾਏਗਾ। ਇਸ ਨਾਲ ਬਰੈਂਪਟਨ ਵਿੱਚ 1,000 ਅਤੇ ਕੈਨੇਡਾ ਵਿੱਚ 20,000 ਦੇ ਖ਼ਤਮ ਹੋ ਜਾਣ ਦਾ ਖ਼ਤਰਾ ਹੈ। ਇਸ ਖੇਤਰ ਵਿਚਲੀ ਇੱਕ ਨੌਕਰੀ ਇਸ ਨਾਲ ਜੁੜਵੀਆਂ ਪੰਜ ਤੋਂ ਨੌਂ ਨੌਕਰੀਆਂ ਹੋਰ ਪੈਦਾ ਕਰਦੀ ਹੈ ਅਤੇ ਬਰੈਂਪਟਨ ਦੇ ਅਰਥਚਾਰੇ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ। ਇਸ ਦੇ ਨਾਲ ਹੀ ਇਸ ਸਮਝੌਤੇ ਦਾ ਅਰਥ ਹੈ ਦਵਾਈਆਂ ਵਾਲੀਆਂ ਕੰਪਨੀਆਂ ਲਈ ਨਵੇਂ ਨਿਯਮ, ਜਿਨ੍ਹਾਂ ਤਹਿਤ ਪਰਿਸਕ੍ਰਿਪਸ਼ਨ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਵਿੱਚ ਬੇ-ਤਹਾਸ਼ਾ ਵਾਧਾ ਹੋ ਸਕਦਾ ਹੈ। ਕੈਨੇਡੀਅਨ ਲੇਬਰ ਕਾਂਗਰਸ ਦਾ ਕਹਿਣਾ ਹੈ ਕਿ ਹੋਰ ਕਈ ਪਾਸਿਉਂ ਪੈਸਾ ਲੈ ਕੇ ਹੈੱਲਥ ਕੇਅਰ ਸਿਸਟਮ ਨੂੰ ਹੋਰ ਵਧਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਿਵੇਂ ਕਿ ਹੋਰ ਡਾਕਟਰ ਤੇ ਨਰਸਾਂ ਦੀ ਭਰਤੀ, ਹੋਮ ਕੇਅਰ ਅਤੇ ਵਡੇਰਿਆਂ ਦੀ ਸਾਂਭ-ਸੰਭਾਲ।
ਮਾਰਟਿਨ ਸਿੰਘ ਨੇ ਹੋਰ ਕਿਹਾ ਕਿ ਕੰਜ਼ਰਵੇਟਿਵਾਂ ਤੇ ਲਿਬਰਲਾਂ ਵੱਲੋਂ ਮਿਲ ਕੇ ਸਾਡੇ ਬੱਚਿਆਂ ਦਾ ਭਵਿੱਖ ਅਤੇ ਸਮੁੱਚੇ ਕੈਨੇਡਾ ਦੇ ਅਰਥਚਾਰੇ ਦਾ ਭਵਿੱਖ ਪਰੇ ਦੂਰ ਸੁੱਟਿਆ ਜਾ ਰਿਹਾ ਹੈ। ਇਕੱਲੀ ਸਾਡੀ ਹੀ ਪਾਰਟੀ ਹੈ ਜਿਹੜੀ ਟੀ.ਪੀ.ਪੀ. ਟਰੇਡ ਸਮਝੌਤੇ ਦੇ ਵਿਰੋਧ ਵਿੱਚ ਡੱਟ ਕੇ ਖੜੀ ਹੈ। ਇਹ ਸਮਝੌਤਾ ਨਿਰਾ ਬਰੈਂਪਟਨ ਲਈ ਹੀ ਨਹੀਂ, ਸਗੋਂ ਪੂਰੇ ਕੈਨੇਡਾ ਲਈ ਵੀ ਮਾੜਾ ਹੈ। ਇਕੱਲੀ ਸਾਡੀ ਪਾਰਟੀ ਹੀ ਕੈਨੇਡੀਅਨ-ਵਾਸੀਆਂ ਲਈ ਲੜ ਰਹੀ ਹੈ। ਸਾਨੂੰ ਪਤਾ ਹੈ ਕਿ 19 ਅਕਤੂਬਰ ਨੂੰ ਐੱਨ.ਡੀ.ਪੀ. ਅਤੇ ਮਾਰਟਿਨ ਸਿੰਘ ਨੂੰ ਪੈਣ ਵਾਲਾ ਇੱਕ-ਇੱਕ ਵੋਟ ਬਰੈਂਪਟਨ ਅਤੇ ਕੈਨੇਡਾ ਦੀ ਬਿਹਤਰੀ ਲਈ ਹੋਵੇਗਾ।
ਅਖੀਰ ਵਿਚ ਮਾਰਟਿਨ ਸਿੰਘ ਨੇ ਸਮੂਹ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉੰਨੀ ਤਾਰੀਕ ਨੂੰ ਵੋਟਾਂ ਵਾਲੇ ਦਿਨ ਮਦਦ ਵਾਸਤੇ ਵੱਡੀ ਗਿਣਤੀ ਵਿਚ ਆਪਣੇ ਨਾਮ ਵੋਲਨਟਿਯਰ ਕਰਣ ਲਈ ਦਰਜ ਕਰਵਾਓਙ