ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬਰਗਾੜੀ ਕਾਂਡ ਦੀ ਜਾਂਚ ਸੀ.ਬੀ.ਆਈ ਤੋ ਕਰਾਉਣ ਦੀ ਮੰਗ ਕਰਦਿਆ ਕਿਹਾ ਕਿ ਨਿਰਦੋਸ਼ਾਂ ਨੂੰ ਦੋਸ਼ੀ ਬਣਾ ਕੇ ਸਰਕਾਰ ਖਾਨਾਪੂਰਤੀ ਕਰ ਰਹੀ ਹੈ ਜਦ ਕਿ ਫੜੇ ਗਏ ਨੌਜਵਾਨਾਂ ਵਿੱਚੋ ਇੱਕ ਦੀ ਤਾਂ ਪੁਲੀਸ ਨੇ ਤਸ਼ੱਦਦ ਕਰਕੇ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪਹੁੰਚਾਇਆ ਹੈ ਤੇ ਉਸ ਕਈ ਦਿਨ ਅਪੋਲੋ ਹਸਪਤਾਲ ਵਿਖੇ ਦਾਖਲ ਵੀ ਰੱਖਿਆ ਗਿਆ ਹੈ।
ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਮੋਗਾ ਤੋ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਭੈਣ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾਵਾਂ ਨੂੰ ਕਿਸੇ ਸਰਕਾਰੀ ਸਾਜਿਸ਼ ਤਹਿਤ ਨਜ਼ਾਇਜ ਫਸਾਇਆ ਜਾ ਰਿਹਾ ਹੈ ਜਦੋਂ ਕਿ ਉਹ ਤਾਂ ਪੰਥਕ ਜਥੇਬੰਦੀਆ ਨਾਲ ਹਰ ਮੋਰਚੇ ਵਿੱਚ ਸ਼ਾਮਲ ਸਨ ਅਤੇ ਛੇ ਦਿਨ ਪਹਿਲਾਂ ਉਹਨਾਂ ਨੂੰ ਪੁਲੀਸ ਨੇ ਉਸੇ ਵੇਲੇ ਗ੍ਰਿਫਤਾਰ ਕੀਤਾ ਸੀ ਜਦੋਂ ਉਹ ਜਥੇਬੰਦੀਆ ਨਾਲ ਧਰਨੇ ਵਿੱਚ ਸ਼ਾਮਲ ਸਨ। ਸ੍ਰ. ਸਰਨਾ ਨੇ ਕਿਹਾ ਕਿ ਪੰਥਕ ਜਥੇਬੰਦੀਆ ਵੀ ਪਹਿਲਾਂ ਹੀ ਸਰਕਾਰ ਵੱਲੋ ਕੀਤੀ ਗਈ ਇਸ ਕਾਰਵਾਈ ਨੂੰ ਝੂਠ ਦਾ ਪਲੰਦਾ ਦੱਸ ਚੁੱਕੀਆ ਹਨ ਕਿਉਕਿ ਛੇ ਦਿਨਾਂ ਤੱਕ ਇਹਨਾਂ ਨੌਜਵਾਨਾਂ ਨੂੰ ਨਜ਼ਾਇਜ਼ ਹਿਰਾਸਤ ਵਿੱਚ ਕਿਉ ਰੱਖਿਆ ਗਿਆ। ਉਹਨਾਂ ਕਿਹਾ ਕਿ ਬਾਦਲ ਸਰਕਾਰ ਜਨਤਾ ਵਿੱਚੋ ਆਪਣਾ ਵਿਸ਼ਵਾਸ਼ ਗੁਆ ਚੁੱਕੀ ਹੈ ਅਤੇ ਹੁਣ ਬਾਦਲ ਨੂੰ ਪੰਜਾਬ ਵਿੱਚ ਰਾਜ ਕਰਨ ਦਾ ਕੋਈ ਅਧਿਕਾਰ ਨਹੀ ਰਿਹਾ ਇਸ ਲਈ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਤਾਂ ਪਹਿਲਾਂ ਹੀ ਜਾਣਕਾਰੀ ਸੀ ਕਿ ਗੁਰੂ ਸਾਹਿਬ ਦੀ ਬੇਅਦਬੀ ਇੱਕ ਸਰਕਾਰੀ ਸਾਜਿਸ਼ ਹੈ ਜਿਸ ਕਰਕੇ ਚਾਰ ਮਹੀਨੇ ਤੱਕ ਚੋਰੀ ਹੋਏ ਸਰੂਪ ਨੂੰ ਨਹੀ ਲੱਭਿਆ ਨਹੀ ਗਿਆ ਅਤੇ ਸਰਕਾਰ ਉਸ ਵੇਲੇ ਹਰਕਤ ਵਿੱਚ ਆਈ ਜਦੋਂ ਉਸੇ ਸਰੂਪ ਦੇ ਅੰਗ ਪਾੜ ਕੇ ਗਲੀਆ ਵਿੱਚ ਤੇ ਸੁੱਟ ਦਿੱਤੇ ਗਏ ਤੇ ਪੰਥਕ ਜਥੇਬੰਦੀਆ ਹਰਕਤ ਵਿੱਚ ਆਈਆ। ਉਹਨਾਂ ਕਿਹਾ ਕਿ ਸਰਕਾਰ ਨੇ ਫਿਰ ਵੀ ਇਨਸਾਫ ਨਾ ਕਰਦਿਆ 13 ਅਕਤੂਬਰ ਨੂੰ ਸਵੇਰੇ ਉਸ ਵੇਲੇ ਪੁਲੀਸ ਕੋਲੋ ਲਾਠੀਚਾਰਜ ਤੇ ਗੋਲੀਆ ਬੁਛਾੜ ਕਰਵਾ ਦਿੱਤੀ ਜਦੋਂ ਸਵੇਰੇ ਸਵੇਰੇ ਗੁਰੂ ਦੇ ਸਿੱਖ ਨਿਤਨੇਮ ਦਾ ਪਾਠ ਕਰ ਰਹੇ ਸਨ। ਉਹਨਾਂ ਸ਼ੱਕ ਪ੍ਰਗਟ ਕਰਦਿਆ ਕਿਹਾ ਕਿ ਪੰਜਾਬ ਇੱਕ ਸ਼ਾਤਮਈ ਸੂਬਾ ਹੈ ਪਰ ਸਰਕਾਰ ਨੇ ਆਪਣੀਆ ਨਲਾਇਕੀਆ ਤੋ ਧਿਆਨ ਹੱਟਾ ਕੇ ਦੂਸਰੇ ਪਾਸੇ ਲਗਾਉਣ ਲਈ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ ਕਿਉਕਿ ਬਾਪੂ ਸੂਰਤ ਵੱਲੋ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਇਆ ਗਿਆ ਮੋਰਚਾ ਚਰਮ ਸੀਮਾ ਤੇ ਪੁੱਜ ਗਿਆ ਸੀ ਜਿਥੋ ਸਰਕਾਰ ਨੂੰ ਨਿਕਲਣ ਦਾ ਕੋਈ ਰਸਤਾ ਦਿਖਾਈ ਨਹੀ ਦੇ ਰਿਹਾ ਸੀ। ਇਸੇ ਤਰ੍ਹਾਂ ਸੌਦਾ ਸਾਧ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਮੁਆਫੀ ਦਿਵਾਏ ਜਾਣ ਉਪਰੰਤ ਜਿਸ ਤਰੀਕੇ ਨਾਲ ਸੰਗਤਾਂ ਨੇ ਵਿਰੋਧ ਕੀਤਾ ਸੀ ਉਹ ਵੀ ਸਰਕਾਰ ਦੀ ਗਲੇ ਦੀ ਹੱਡੀ ਬਣ ਗਿਆ ਅਤੇ ਸਰਕਾਰ ਨੇ ਚੋਰੀ ਹੋਏ ਸਰੂਪ ਦੀ ਦੁਰਵਰਤੋ ਕਰਕੇ ਸਿੱਖਾਂ ਦਾ ਧਿਆਨ ਦੂਜੇ ਪਾਸੇ ਲਗਾਉਣ ਲਈ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ। ਉਹਨਾਂ ਕਿਹਾ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਸਰਕਾਰ ਦੀ ਸਾਜਿਸ਼ ਦਾ ਹਿੱਸਾ ਹੈ ਅਤੇ ਇੱਕ ਟੀ।ਵੀ। ਚੈਨਲ ਰਾਹੀ ਜਿਹੜਾ ਪ੍ਰਚਾਰ ਸਰਕਾਰ ਵੱਲੋ ਦੋਸ਼ੀ ਫੜੇ ਜਾਣ ਦਾ ਕੀਤਾ ਜਾ ਰਿਹਾ ਹੈ ਉਹ ਪੂਰੀ ਤਰ੍ਹਾਂ ਗੁੰਮਰਾਹਕੁੰਨ ਹੈ। ਉਹਨਾਂ ਕਿਹਾ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਲ ਕਿਸੇ ਕਿਸਮ ਦੀ ਜ਼ਿਆਦਤੀ ਨਹੀ ਹੋਣ ਦਿੱਤੀ ਜਾਵੇਗੀ ਤੇ ਉਹਨਾਂ ਦੀ ਹਰ ਪ੍ਰਕਾਰ ਦਾ ਇਨਸਾਫ ਦਿਵਾਉਣ ਵਿੱਚ ਮਦਦ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੇਰੁਜਗਾਰੀ ਦੇ ਭੰਨੇ ਨੌਜਵਾਨ ਜਾ ਕੇ ਆਪਣਾ ਰੋਜੀ ਰੋਟੀ ਕਮਾ ਕਰੇ ਹਨ ਪਰ ਸਰਕਾਰ ਉਹਨਾਂ ਨੂੰ ਵੀ ਝੂਠੇ ਕੇਸਾ ਵਿੱਚ ਫਸਾ ਰਹੀ ਹੈ ਅਤੇ ਗੁਰੂ ਸਾਹਿਬ ਦੀ ਹੋਈ ਇਸ ਬੇਅਦਬੀ ਨੂੰ ਵਿਦੇਸ਼ੀ ਸਿੱਖਾਂ ਨਾਲ ਜੋੜ ਕੇ ਸੂਰਖਰੂ ਹੋਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਨੌਜਵਾਨਾਂ ਨੂੰ ਇਸ ਕਾਂਡ ਨਾਲ ਜੋੜਣਾ ਵੀ ਬਾਦਲ ਸਰਕਾਰ ਦੀ ਸਾਜਿਸ਼ ਦਾ ਹਿੱਸਾ ਹੈ । ਉਹਨਾਂ ਕਿਹਾ ਕਿ ਇਸ ਕਾਂਡ ਦੀ ਜਾਂਚ ਸੀ।ਬੀ।ਆਈ ਜਾਂ ਕਿਸੇ ਹੋਰ ਕੇਂਦਰੀ ਜਾਂਚ ਏਜੰਸੀ ਤੋ ਕਰਵਾਈ ਜਾਵੇ ਤਾਂ ਇਸ ਕਾਂਡ ਵਿੱਚ ਉਹਨਾਂ ਸ਼ਕਤੀਆ ਦਾ ਹੀ ਹੱਥ ਸਾਬਤ ਹੋਵੇਗਾ ਜਿਹੜੀਆ ਪੰਜਾਬ ਵਿੱਚ ਇਸ ਵੇਲੇ ਲੈਂਡ ਮਾਫੀਆ। ਸੈਂਡ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ ਚਲਾ ਰਹੀਆ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਿਸੇ ਵੀ ਨਿਰਦੋਸ਼ ਸਿੱਖ ਨਾਲ ਧੱਕੇਸ਼ਾਹੀ ਨਹੀ ਹੋਣ ਦੇਵੇਗਾ।