ਹਰਦੀਪ ਬਿਰਦੀ
ਸੱਭ ਦੇ ਮਨ ਰੁਸ਼ਨਾ ਦੇ ਰੱਬਾ ਇਸ ਦੀਵਾਲੀ ਤੇ।
ਮਨ ਚੋਂ ਦਰਦ ਮਿਟਾ ਦੇ ਰੱਬਾ ਇਸ ਦੀਵਾਲੀ ਤੇ।।
ਭੱਜ ਜਾਵਣ ਸਭ ਇਹ ਬੁਰੇ ਖਿਆਲਾਂ ਦੇ ਟੋਲੇ,
ਦਿੱਸਣ ਖੁਸ਼ੀਆਂ ਜਦ ਵੀ ਕੋਈ ਅੱਖ ਨੂੰ ਖੋਲੇ,
ਹਰ ਅੱਖ ਖੁਸ਼ੀਆਂ ਸੰਗ ਚਮਕਾਦੇ ਇਸ ਦੀਵਾਲੀ ਤੇ,
ਸੱਭ ਦੇ ਮਨ ਰੁਸ਼ਨਾ ਦੇ ਰੱਬਾ ਇਸ ਦੀਵਾਲੀ ਤੇ।
ਦੁੱਖਾਂ ਦੀਆਂ ਘਟਾਵਾਂ ਜੋ ਨੇ ਹਰ ਪਾਸੇ ਛਾਈਆਂ,
ਇਹ ਤਾਂ ਕਿਸੇ ਨੂੰ ਇੱਕ ਅੱਖ ਵੀ ਨਾ ਭਾਈਆਂ,
ਤੂੰ ਇਹ ਕਾਲੀ ਘਟਾ ਹਟਾਦੇ ਇਸ ਦੀਵਾਲੀ ਤੇ,
ਸੱਭ ਦੇ ਮਨ ਰੁਸ਼ਨਾ ਦੇ ਰੱਬਾ ਇਸ ਦੀਵਾਲੀ ਤੇ।
ਹੋਵਣ ਨਾ ਮਨ ਵਿੱਚ ਕੋਈ ਵੀ ਦਰਦ ਕਿਸੇ ਦੇ,
ਦਿਲ ਵਿੱਚ ਉਠੇ ਨਾ ਕੋਈ ਮਾੜੀ ਗਰਜ ਕਿਸੇ ਦੇ,
ਮਨ ਠੰਡੀਆਂ ਮਿਹਰਾਂ ਪਾ ਰੱਬਾ ਇਸ ਦੀਵਾਲੀ ਤੇ,
ਸੱਭ ਦੇ ਮਨ ਰੁਸ਼ਨਾ ਦੇ ਰੱਬਾ ਇਸ ਦੀਵਾਲੀ ਤੇ।
ACCHA HAI>