ਕਾਠਮੰਡੂ – ਨੇਪਾਲ ਨਾਲ ਪਿੱਛਲੇ ਕੁਝ ਅਰਸੇ ਤੋਂ ਭਾਰਤ ਨਾਲ ਅਣਸੁਖਾਵੇਂ ਸਬੰਧਾਂ ਦੇ ਚੱਲਦੇ ਭਾਰਤ ਨੇ ਨੇਪਾਲ ਲਗਦੀ ਸਰਹੱਦ ਬੰਦ ਕਰ ਦਿੱਤੀ ਸੀ, ਜਿਸ ਕਾਰਣ ਆਮ ਲੋਕਾਂ ਦੇ ਲਈ ਜੀਵਨ ਨਿਰਵਾਹ ਦੀਆਂ ਵਸਤਾਂ ਦੀ ਪੂਰਤੀ ਦੀ ਸਮੱਸਿਆ ਪੈਦਾ ਹੋ ਗਈ ਸੀ। ਚੀਨ ਨੇ ਨੇਪਾਲੀ ਲੋਕਾਂ ਦੀਆਂ ਜਰੂਰਤਾਂ ਨੂੰ ਸਮਝਦੇ ਹੋਏ ਹੁਣ ਐਲਪੀਜੀ ਮੁਹਈਆ ਕਰਵਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਚੀਨ, ਨੇਪਾਲ ਨੂੰ ਬਾਲਣ ਸਮਗਰੀ ਪਹੁੰਚਾ ਚੁੱਕਾ ਹੈ।
ਭਾਰਤੀ ਸੀਮਾ ਤੋਂ ਵਪਾਰ ਬੰਦ ਹੋਣ ਕਰਕੇ ਅਤੇ ਠੰਢ ਵੱਧਣ ਕਰਕੇ ਨੇਪਾਲ ਸਰਕਾਰ ਆਪਣੀ ਜਨਤਾ ਨੂੰ ਰਾਜਧਾਨੀ ਕਾਠਮੰਡੂ ਵਿੱਚ ਸਸਤੀਆਂ ਦਰਾਂ ਤੇ ਬਾਲਣ ਵਾਲੀ ਲਕੜੀ ਮੁਹਈਆ ਕਰਵਾ ਰਹੀ ਹੈ।ਸਰਕਾਰ ਦੁਆਰਾ ਤੈਅ ਨੀਤੀ ਅਨੁਸਾਰ ਇੱਕ ਆਦਮੀ 100 ਕਿਲੋ ਤੱਕ ਲਕੜੀਆਂ ਖ੍ਰੀਦ ਸਕਦਾ ਹੈ।
ਚੀਨ ਨੇ ਨੇਪਾਲ ਵਾਸੀਆਂ ਲਈ ਖਾਣਾ ਬਣਾਉਣ ਵਾਲੀ ਗੈਸ ਬੁਲਿਟ ਪਹੁੰਚਾਉਣ ਦੀ ਇੱਛਾ ਜਤਾਈ ਹੈ। ਇਸ ਲਈ ਚੀਨ ਪੰਚਖਾਲ ਵਿੱਚ ਜਾਇੰਟ ਕਸਟਮ ਪੁਇੰਟ ਬਣਾਉਣਾ ਚਾਹੀਦਾ ਹੈ। ਇਹ ਕਾਠਮੰਡੂ ਤੋਂ 75 ਕਿਲੋਮੀਟਰ ਦੇ ਕਰੀਬ ਦੂਰੀ ਤੇ ਹੈ। ਇੱਕ ਗੈਸ ਬੁਲਿਟ 1,250 ਸਿਲੰਡਰ ਦੇ ਬਰਾਬਰ ਹੁੰਦੀ ਹੈ। ਨੇਪਾਲ ਵਿੱਚ ਇੱਕ ਮਹੀਨੇ ਵਿੱਚ 15 ਲੱਖ ਸਿਲੰਡਰ ਦੀ ਖੱਪਤ ਹੁੰਦੀ ਹੈ। ਨੇਪਾਲੀ ਅਧਿਕਾਰੀ ਚੀਨ ਤੋਂ ਹੋਰ ਬਾਲਣ ਸਮਗਰੀ ਲੈਣ ਲਈ ਸਮਝੌਤਾ ਕਰਨ ਲਈ ਸੋਚ-ਵਿਚਾਰ ਕਰ ਰਹੇ ਹਨ। ਚੀਨ ਇਸ ਔਖੇ ਸਮੇਂ ਵਿੱਚ ਨੇਪਾਲ ਦੀ ਹਰ ਤਰ੍ਹਾਂ ਨਾਲ ਮੱਦਦ ਕਰ ਰਿਹਾ ਹੈ।