ਲੁਧਿਆਣਾ – ਜਗਤ ਗੁਰੂੁ ਸ਼੍ਰੀ ਗੁਰੁ ਨਾਨਕ ਦੇਵ ਹੀ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਮਾਨਸਾ ਸ਼ਹਿਰ ਦੇ ਕੇਦਰੀ ਅਸਥਾਨ ਗੁਰਦੁਅਰਾ ਸ਼੍ਰੀ ਗੁਰੁ ਸਿੰਘ ਸਭਾ ਮਾਨਸਾ ਤੋ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਛੱਤਰ ਛਾਇਆਂ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ ਜਿਸ ਵਿਚ ਸਮੂੰਹ ਜੱਥੇਬੰਦੀਆਂ,ਜਿਲ੍ਹਾ ਮਾਨਸਾ ਨੇ ਭਾਗ ਲਿਆ ਜਿਸ ਵਿਚ ਸਿੱਖ ਮਿਸ਼ਨਰੀ ਕਾਲਜ ਸਰਕਲ ਮਾਨਸਾ ,ਦਸਮੇਸ਼ ਨਿਸ਼ਕਾਮ ਸਿਖਲਾਈ ਸੈਟਰ ਮਾਨਸਾ, ਅਕਾਲ ਸਤਿਸੰਗ ਸਭਾ ਮਾਨਸਾ, ਦਸਤਾਰ ਸਜਾਓੁ ਲਹਿਰ ਮਾਨਸਾ, ਕਲਗੀਧਰ ਗਤਕਾ ਅਖਾੜਾ ਮਾਨਸਾ, ਬਾਬਾ ਦੀਪ ਸਿੰਘ ਗਤਕਾ ਅਖਾੜਾ ਮਾਨਸਾ, ਇਸਤਰੀ ਸਤਿਸੰਗ ਸਭਾ ਮਾਨਸਾ ,ਸਮਾਜਿਕ, ਰਾਜਨੀਤਕ, ਧਾਰਮਿਕ ਜੱਥੇਬੰਦੀਆਂ,ਗੁਰਦੁਆਰਾ ਕਮੇਟੀਆਂ ਨੇ ਸ਼ਮੂਲੀਅਤ ਕੀਤੀ ਥਾਂ-ਥਾਂ ਤੇ ਸੁੰਦਰ ਗੇਟ ਲਗਾਏ ਹੋਏ ਸਨ ਸ਼ਬਦ ਕੀਰਤਨ ਦੀਆਂ ਗੁੰਜ਼ਾਰਾ ਨਾਲ ਵਾਤਾਵਰਣ ਮਨਮੋਹਕ ਬਣਿਆ ਹੋਇਆ ਸੀ ਸਿੱਖ ਕੌਮ ਦੀ ਜੰਗਜ਼ੂ ਖੇਡ ਗਤਕਾ ਮਾਰਸ਼ਲ ਦੇ ਜੌਹਰ ਗਤਕਾ ਟੀਮਾ ਨੇ ਬਾਖੂਬੀ ਪੇਸ਼ ਕੀਤੇ ਅਤੇ ਸਿੱਖ ਕੌਮ ਦੇ ਜੰਗਜ਼ੂ ਇਤਹਾਸ ਨੂੰ ਉਜਾਗਰ ਕੀਤਾ,ਸਕੂਲੀ ਬੱਚਿਆਂ ਨੇ ਵੀ ਨਗਰ ਕੀਰਤਨ ਵਿਚ ਹਾਜਰੀ ਲਗਵਾਈ, ਗੁਰਦੁਆਰਾ ਕਲਗੀਧਰ ਕਮੇਟੀ ਗਲੀ ਨੰਬਰ ਇਕ ਕਚਿਹਰੀ ਰੋਡ ਮਾਨਸਾ ਵੱਲੋ ਸੰਗਤਾ ਦੀ ਫਰੂਟ ਰਾਹੀ ਸੇਵਾ ਕੀਤੀ ਗਈ ਨਗਰ ਕੀਰਤਨ ਵਿਚ ਰਘਵੀਰ ਸਿੰਘ ਪ੍ਰਧਾਨ,ਜੱਥੇਦਾਰ ਗੁਰਦੀਪ ਸਿੰਘ ਦੀਪ ਸੀਨੀਅਰ ਅਕਾਲੀ ਆਗੂ, ਬਲਬੀਰ ਸਿੰਘ ਔਲਖ ਕਮੇਟੀ ਮੈਬਰ, ਭਾਈ ਹੀਰਾ ਸਿੰਘ ਮੀਡੀਆ ਇੰਚਾਰਜ, ਸੁਰਜੀਤ ਸਿੰਘ,ਚਰਨਜੀਤ ਸਿੰਘ, ਦਵਿੰਦਰ ਸਿੰਘ ਸਿੱਖ ਮਿਸ਼ਨਰੀ ਇੰਚਾਰਜ ਮਾਨਸਾ, ਸੀਨੀਅਰ ਲੈਕਚਰਾਰ ਜਸਬੀਰ ਸਿੰਘ ਖਾਲਸਾ,ਬੀਰਬਲ ਸਿੰਘ ਸੋਨੇਵਾਲੇ,ਹਰਜੀਤ ਸਿੰਘ ਗੁਰੁਕਾਸ਼ੀ,ਗੁਰਪ੍ਰੀਤ ਸਿੰਘ ਭੁੰਚਰ,ਰਾਮ ਸਿੰਘ ਸੋਨੀਭਗਤ,ਡਿਪਲ ਨਰੂਲਾ, ਮੈਡਮ ਜਸਬੀਰ ਕੋਰ, ਅਤੇ ਸਮੂੰਹ ਸੰਗਤਾ ਆਦਿ ਨੇ ਹਾਜਰੀ ਲਗਵਾਈ, ਵੱਖ-ਵੱਖ ਬਜਾਰਾਂ ਵਿਚੋ ਹੁੰਦਾ ਹੋਇਆ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮਾਨਸਾ ਵਿਖੇ ਸ਼ਾਨੋ ਸ਼ੋਕਿਤ ਨਾਲ ਸਪੰਨ ਹੋਇਆ