ਲੰਦਨ-ਇਥੇ ਨਿਊਕੈਸਲ ਦੀ ਡਿਜਾਈਨ ਐਂਡ ਮਾਰਕੀਟਿੰਗ ਕੰਪਨੀ ਵਿਚ ਲੋਕਾਂ ਨੇ ਜੋ ਕੀਤਾ ਹੈ ਉਹ ਕਿਸੇ ਅਸਚਰਜ ਤੋਂ ਘੱਟ ਨਹੀਂ। ਇਥੋਂ ਦੇ ਮੁਲਾਜ਼ਮ ਆਫਿਸ ਪਹੁੰਚਦੇ ਹੀ ਨੰਗੇ ਹੋ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨਾ ਵਧੀਆ ਕੰਮ ਕਰਨ ਵਿਚ ਫਾਇਦੇਮੰਦਾ ਸਾਬਤ ਹੋ ਰਿਹਾ ਹੈ।
ਕੰਪਨੀ ਦੇ ਬਾਸ ਦੀ ਵੀ ਇਹੀ ਰਾਏ ਹੈ ਕਿ ਨੰਗੇ ਹੋਕੇ ਕੰਮ ਕਰਨਾ ਬਿਜ਼ਨੈਸ ਨੂੰ ਤੇਜ਼ੀ ਦੇਣ ਵਿਚ ਸਹਾਈ ਹੋਵੇਗੀ। ਆਰਥਕ ਮੰਦੀ ਦੇ ਦੌਰ ਵਿਚ ਕੰਪਨੀ ਨੂੰ ਛੇ ਮੁਲਾਜ਼ਮਾਂ ਨੂੰ ਕੱਢਣਾ ਪਿਆ। ਇਸਤੋਂ ਬਾਅਦ ਪ੍ਰੋਡਕਸ਼ਨ ਵਧਾਉਣ ਲਈ ਕੰਪਨੀ ਨੇ ਬਿਜ਼ਨੈਸ ਸਾਈਕੋਲਾਜਿਸਟ ਡੇਵਿਡ ਟੇਲਰ ਦੀ ਨਿਯੁਕਤੀ ਕੀਤੀ। ਪਹਿਲਾਂ ਪਹਿਲਾਂ ਸਿਰਫ਼ ਸ਼ੁਕਰਵਾਰ ਨੂੰ ਮੁਲਾਜ਼ਮਾਂ ਦੇ ਨੰਗੇ ਰਹਿਣ ਦੀ ਸ਼ੁਰੂਆਤ ਕੀਤੀ ਗਈ। ਜਿਵੇਂ ਹੀ ਨਤੀਜੇ ਚੰਗੇ ਮਿਲੇ ਤਾਂ ਕੰਪਨੀ ਦੇ ਭਵਿੱਖ ਨੂੰ ਵੇਖਦੇ ਹੋਏ ਇਸਨੂੰ ਪੂਰੀ ਤਰ੍ਹਾਂ ਸ਼ੁਰੂ ਕਰ ਦਿੱਤਾ ਗਿਆ। 23 ਸਾਲਾ ਸੈਮ ਜੈਕਸਨ ਮੁਤਾਬਕ ਹੁਣ ਅਸੀਂ ਇਕ ਦੂਜੇ ਨੂੰ ਨਂੰਗਾ ਵੇਖਦੇ ਹਾਂ। ਸਾਨੂੰ ਇਥੇ ਕੋਈ ਬੰਧਨ ਨਹੀਂ ਰਹਿਾ। ਸਾਡੇ ਉਪਰ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ। ਜੇਕਰ ਅਸੀਂ ਕਪੜੇ ਜਾਂ ਸਿਰਫ਼ ਅੰਡਰ ਵੀਅਰ ਵਿਚ ਰਹਿਣ ਚਾਹੀਏ ਤਾਂ ਅਜਿਹਾ ਵੀ ਕਰ ਸਕਦੇ ਹਾਂ। ਸ਼ੁਰੂਆਤ ਵਿਚ ਅਸੀਂ ਕੁਝ ਨਰਵਸ ਹੋਏ ਸਾਂ ਪਰ ਟੇਬਲ ‘ਤੇ ਕੰਮ ਕਰਦੇ ਹੀ ਸਭ ਕੁਝ ਆਮ ਹੋ ਗਿਆ। ਇਹੀ ਨਹੀਂ ਕੰਪਨੀ ਨੇ ਮੁਲਾਜ਼ਾਮਾਂ ਦੇ ਲਈ ਨਿਊਡ ਮਾਡਲ ਨੂੰ ਵੀ ਨਿਯੁਕਤ ਕੀਤਾ ਹੈ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮਾਈਕ ਓਵੇਨ ਮੁਤਾਬਕ ਅਸੀਂ ਜਾਂ ਤਾਂ ਬਹਾਦਰ ਹੋ ਗਏ ਹਾਂ ਜਾਂ ਫਿਰ ਪਾਗਲ। ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਉਹ ਉਦੋਂ ਤੱਕ ਅਜਿਹਾ ਨਾ ਕਰਨ ਜਦ ਤੱਕ ਇਸਨੂੰ ਠੀਕ ਨਹੀਂ ਮੰਨਦੇ।
ਮੁਲਾਜ਼ਮ ਦਫ਼ਤਰ ਪਹੁੰਚਦੇ ਹੀ ਨੰਗੇ ਹੋ ਜਾਂਦੇ ਨੇ
This entry was posted in ਅੰਤਰਰਾਸ਼ਟਰੀ.