ਸਲਮਾਨ ਖਾਨ ਦੇ ਪਿਤਾ ਸਲੀਮ ਨੂੰ ਜਦ ਵੀ ਸਲਮਾਨ ਅਤੇ ਕੈਟਰੀਨਾ ਦੀ ਸ਼ਾਦੀ ਬਾਰੇ ਪੁਛਿਆ ਜਾਂਦਾ ਹੈ ਤਾਂ ਉਹ ਇਹ ਕਹਿਣ ਦਿੰਦੇ ਹਨ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦਾ ਬੇਟਾ ਕੈਟਰੀਨਾ ਨੂੰ ਆਪਣੀ ਪਤਨੀ ਵਜੋਂ ਵੇਖਦਾ ਹੈ ਜਾਂ ਨਹੀਂ। ਇਸ ਸਬੰਧੀ ਉਹ ਕਹਿ ਦਿੰਦੇ ਹਨ ਕਿ ਸਲਮਾਨ ਦਾ ਪ੍ਰਵਾਰ ਕੈਟਰੀਨਾ ਨੂੰ ਆਪਣੀ ਨੂੰਹ ਵਜੋਂ ਪਹਿਲਾਂ ਕਿਉਂ ਸਵੀਕਾਰ ਕਰੇ। ਸਭ ਤੋਂ ਪਹਿਲਾਂ ਤਾਂ ਸਲਮਾਨ ਨੂੰ ਉਸਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰਨਾ ਹੋਵੇਗਾ। ਇਹ ਫੈਸਲਾ ਤਾਂ ਉਸੇ ਨੇ ਕਰਨਾ ਹੈ।
ਸਲਮਾਨ ਨਾਲ ਉਸਦੇ ਨਿਕਾਹ ਬਾਰੇ ਪੁਛੇ ਜਾਣ ‘ਤੇ ਉਹ ਕਹਿੰਦੇ ਹਨ ਕਿ ਮੈਨੂੰ ਨਹੀਂ ਪਤਾ, ਇਹ ਗੱਲ ਤੁਸੀਂ ਆਪ ਹੀ ਸਲਮਾਨ ਤੋਂ ਪੁੱਛ ਲਵੋ। ਸਲਾਮਨ ਦੀ ਜਿ਼ੰਦਗ਼ੀ ਵਿਚ ਕਈ ਲੜਕੀਆਂ ਆਈਆਂ। ਉਨ੍ਹਾਂ ਸਾਰਿਆਂ ਨਾਲ ਮੇਰੇ ਰਿਸ਼ਤੇ ਹਾਏ ਅੰਕਲ, ਹੈਲੋ ਅੰਕਲ ਤੋਂ ਅਗੇ ਨਹੀਂ ਵਧੇ। ਇਹੀ ਗੱਲ ਕੈਟਰੀਨਾ ‘ਤੇ ਵੀ ਲਾਗੂ ਹੁੰਦੀ ਹੈ। ਮੁਲਾਜ਼ਮ ਦਫ਼ਤਰ ਪਹੁੰਚਦੇ ਹੀ ਨੰਗੇ ਹੋ ਜਾਂਦੇ ਨੇ
ਲੰਦਨ-ਇਥੇ ਨਿਊਕੈਸਲ ਦੀ ਡਿਜਾਈਨ ਐਂਡ ਮਾਰਕੀਟਿੰਗ ਕੰਪਨੀ ਵਿਚ ਲੋਕਾਂ ਨੇ ਜੋ ਕੀਤਾ ਹੈ ਉਹ ਕਿਸੇ ਅਸਚਰਜ ਤੋਂ ਘੱਟ ਨਹੀਂ। ਇਥੋਂ ਦੇ ਮੁਲਾਜ਼ਮ ਆਫਿਸ ਪਹੁੰਚਦੇ ਹੀ ਨੰਗੇ ਹੋ ਜਾਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਕਰਨਾ ਵਧੀਆ ਕੰਮ ਕਰਨ ਵਿਚ ਫਾਇਦੇਮੰਦਾ ਸਾਬਤ ਹੋ ਰਿਹਾ ਹੈ।
ਕੰਪਨੀ ਦੇ ਬਾਸ ਦੀ ਵੀ ਇਹੀ ਰਾਏ ਹੈ ਕਿ ਨੰਗੇ ਹੋਕੇ ਕੰਮ ਕਰਨਾ ਬਿਜ਼ਨੈਸ ਨੂੰ ਤੇਜ਼ੀ ਦੇਣ ਵਿਚ ਸਹਾਈ ਹੋਵੇਗੀ। ਆਰਥਕ ਮੰਦੀ ਦੇ ਦੌਰ ਵਿਚ ਕੰਪਨੀ ਨੂੰ ਛੇ ਮੁਲਾਜ਼ਮਾਂ ਨੂੰ ਕੱਢਣਾ ਪਿਆ। ਇਸਤੋਂ ਬਾਅਦ ਪ੍ਰੋਡਕਸ਼ਨ ਵਧਾਉਣ ਲਈ ਕੰਪਨੀ ਨੇ ਬਿਜ਼ਨੈਸ ਸਾਈਕੋਲਾਜਿਸਟ ਡੇਵਿਡ ਟੇਲਰ ਦੀ ਨਿਯੁਕਤੀ ਕੀਤੀ। ਪਹਿਲਾਂ ਪਹਿਲਾਂ ਸਿਰਫ਼ ਸ਼ੁਕਰਵਾਰ ਨੂੰ ਮੁਲਾਜ਼ਮਾਂ ਦੇ ਨੰਗੇ ਰਹਿਣ ਦੀ ਸ਼ੁਰੂਆਤ ਕੀਤੀ ਗਈ। ਜਿਵੇਂ ਹੀ ਨਤੀਜੇ ਚੰਗੇ ਮਿਲੇ ਤਾਂ ਕੰਪਨੀ ਦੇ ਭਵਿੱਖ ਨੂੰ ਵੇਖਦੇ ਹੋਏ ਇਸਨੂੰ ਪੂਰੀ ਤਰ੍ਹਾਂ ਸ਼ੁਰੂ ਕਰ ਦਿੱਤਾ ਗਿਆ। 23 ਸਾਲਾ ਸੈਮ ਜੈਕਸਨ ਮੁਤਾਬਕ ਹੁਣ ਅਸੀਂ ਇਕ ਦੂਜੇ ਨੂੰ ਨਂੰਗਾ ਵੇਖਦੇ ਹਾਂ। ਸਾਨੂੰ ਇਥੇ ਕੋਈ ਬੰਧਨ ਨਹੀਂ ਰਹਿਾ। ਸਾਡੇ ਉਪਰ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ। ਜੇਕਰ ਅਸੀਂ ਕਪੜੇ ਜਾਂ ਸਿਰਫ਼ ਅੰਡਰ ਵੀਅਰ ਵਿਚ ਰਹਿਣ ਚਾਹੀਏ ਤਾਂ ਅਜਿਹਾ ਵੀ ਕਰ ਸਕਦੇ ਹਾਂ। ਸ਼ੁਰੂਆਤ ਵਿਚ ਅਸੀਂ ਕੁਝ ਨਰਵਸ ਹੋਏ ਸਾਂ ਪਰ ਟੇਬਲ ‘ਤੇ ਕੰਮ ਕਰਦੇ ਹੀ ਸਭ ਕੁਝ ਆਮ ਹੋ ਗਿਆ। ਇਹੀ ਨਹੀਂ ਕੰਪਨੀ ਨੇ ਮੁਲਾਜ਼ਾਮਾਂ ਦੇ ਲਈ ਨਿਊਡ ਮਾਡਲ ਨੂੰ ਵੀ ਨਿਯੁਕਤ ਕੀਤਾ ਹੈ।
ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਮਾਈਕ ਓਵੇਨ ਮੁਤਾਬਕ ਅਸੀਂ ਜਾਂ ਤਾਂ ਬਹਾਦਰ ਹੋ ਗਏ ਹਾਂ ਜਾਂ ਫਿਰ ਪਾਗਲ। ਮੈਂ ਲੋਕਾਂ ਨੂੰ ਕਹਿੰਦਾ ਹਾਂ ਕਿ ਉਹ ਉਦੋਂ ਤੱਕ ਅਜਿਹਾ ਨਾ ਕਰਨ ਜਦ ਤੱਕ ਇਸਨੂੰ ਠੀਕ ਨਹੀਂ ਮੰਨਦੇ।
ਸਲਮਾਨ ਕੈਟਰੀਨਾ ਨੂੰ ਪਤਨੀ ਸਵੀਕਾਰੇ ਤਾਂ ਹੀ ਬਣੇਗੀ ਬਹੂ
This entry was posted in ਫ਼ਿਲਮਾਂ.