ਸਰੀਨਾ ਅਤੇ ਵੀਨਸ ਵਿਲੀਅਮਜ਼ ਨੇ ਵਿੰਬਲਡਨ ਵਿਚ ਔਰਤਾਂ ਦਾ ਡਬਲਜ਼ ਖਿਤਾਫ਼ ਫਿਰ ਜਿੱਤ ਲਿਆ ਹੈ। ਫਾਈਨਲ ਵਿਚ ਦੋਵਾਂ ਨੇ ਸਾਮੰਥਾ ਸਟੋਜ਼ਰ ਅਤੇ ਰਨੇਅ ਸਟਬਜ਼ ਨੂੰ 7-6 (7/4), 6-4 ਨਾਲ ਹਰਾਇਆ। ਇਹ ਮੈਚ ਮਹਿਲਾ ਸਿੰਗਲਜ਼ ਫਾਈਨਲ ਮੁਕਾਬਲੇ ਤੋਂ ਬਾਅਦ ਹੋਇਆ ਜਿਸ ਵਿਚ ਸਰੀਨਾ ਨੇ ਆਪਣੀ ਭੈਣ ਵੀਨਸ ਨੂੰ ਹਰਾਇਆ ਸੀ। ਡਬਲਜ਼ ਮੁਕਾਬਲੇ ਵਿਚ ਵੀਨਸ ਵਧੀਆ ਫਾਰਮ ਵਿਚ ਦਿਸੀ। ਵਿਰੋਧੀ ਟੀਮ ਸਰੀਨਾ ਦੀਆਂ ਸਰਵਿਸ ਤੀਜੀ ਗੇਮ ਵਿਚ ਤੋੜਣ ਵਿਚ ਕਾਮਯਾਬ ਰਹੀ ਜਿਸ ਨਾਲ ਆਸਟ੍ਰੇਲੀਆਈ ਜੋੜੀ ਨੂੰ ਸ਼ੁਰੂ ਵਿਚ ਵਾਧਾ ਹਾਸਲ ਹੋਇਆ। ਪਰ ਬਾਅਦ ਵਿਚ ਸਰੀਨਾ ਦੀ ਖੇਡ ਵਿਚ ਸੁਧਾਰ ਦਿਸਿਆ ਜਲਦੀ ਹੀ ਵਿਲੀਅਮਜ਼ ਭੈਣਾਂ ਨੇ ਖੇਡ ਵਿਚ ਵਾਪਸੀ ਕੀਤੀ ਅਤੇ 6-5 ‘ਤੇ ਉਨਹਾਂ ਕੋਲ ਸੈਟ ਪੁਆਇੰਟ ਸੀ ਪਰ ਮਾਮਲਾ ਟਾਈਬ੍ਰੇਕ ਵਿਚ ਗਿਆ। ਵੀਨਸ ਸਰੀਨਾ ਇਹ ਸੈਟ ਜਿੱਤ ਗਈਆਂ।
ਦੂਜੇ ਸੈਟ ਵਿਚ ਸਟਬਜ਼ ਆਪਣੀ ਸਰਵਿਸ ਨਾ ਬਚਾ ਸਕੀ। ਦੂਜੇ ਸੈਟ ਵਿਚ ਜਿੱਤ ਹਾਸਲ ਕਰਕੇ ਵਿਲੀਅਮਜ਼ ਭੈਣਾਂ ਨੇ ਖਿਤਾਬ ਆਪਣੇ ਨਾਮ ਕਰ ਲਿਆ। ਇਹ ਦੋਵੇਂ ਭੈਣਾਂ ਦਾ ਚੌਥਾ ਅਤੇ ਲਗਾਤਾਰ ਦੂਜਾ ਵਿੰਬਲਡਨ ਡਬਲਜ਼ ਖਿਤਾਬ ਸੀ। ਦੋਵਾਂ ਨੇ ਡਬਲਜ਼ ਮੁਕਾਬਲਿਆਂ ਵਿਚ ਕੁਲ ਨੌ ਗਰੈਡ ਸਲੈਮ ਜਿੱਤੇ ਹਨ। ਸਰੀਨਾ-ਵੀਨਸ ਨੇ ਤਿੰਨ ਵਾਰ ਆਸਟ੍ਰੇਲੀਆਈ ਓਪ.ਨ ਅਤੇ ਇਕ ਇਕ ਵਾਰ ਅਮਰੀਕੀ ਅਤੇ ਫਰੈਂਚ ਓਪਨ ਜਿਤਿਆ ਹੈ। ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਹੋਏ ਫਾਈਨਮ ਵਿਚ ਸਰੀਨਾ ਨੇ ਆਪਣੀ ਭੈਣ ਵੀਨਸ ਨੂੰ ਸਿੱਧੇ ਸੈਟਾਂ ਵਿਚ 7-6, 6-2 ਨਾਲ ਹਾਰਕੇ ਵਿੰਬਲਡਨ ਦਾ ਔਰਤਾਂ ਦਾ ਸਿੰਗਲ ਖਿਤਾਬ ਜਿੱਤ ਲਿਆ ਸੀ।
ਵੀਨਸ-ਸਰੀਨਾ ਨੇ ਡਬਲਜ਼ ਖਿਤਾਬ ‘ਤੇ ਕੀਤਾ ਕਬਜ਼ਾ
This entry was posted in ਖੇਡਾਂ.