ਲੁਧਿਆਣਾ : ਬੇਲਨ ਬ੍ਰਿਗੇਡ ਸੰਸਥਾ ਜੋ 2013 ਤੋਂ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਰਹੀ ਹੈ ਅਤੇ ਜਿਸਨੇ ਲੋਕ ਸਭਾ ਚੋਣਾ ਵਿੱਚ ਨਸ਼ਾ ਅਤੇ ਸ਼ਰਾਬ ਵੰਡਣ ਦੇ ਖਿਲਾਫ ਬਿਗਲ ਵਜਾਇਆ ਸੀ। ਉਨ੍ਹਾਂਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਹਾਰ ਦੀ ਤਰਜ ਉੱਤੇ ਪੰਜਾਬ ਵਿ¤ਚ ਵੀ ਪੂਰੀ ਤਰ੍ਹਾਂ ਸ਼ਰਾਬ ਬੰਦੀ ਦੀ ਘੋਸ਼ਣਾ ਕੀਤੀ ਜਾਵੇ ।
ਬੇਲਨ ਬ੍ਰਿਗੇਡ ਦੀ ਕੌਮੀ ਪ੍ਰਧਾਨ ਅਨੀਤਾ ਸ਼ਰਮਾ ਨੇ ਕਿਹਾ ਕਿ ਦੇਸ਼ ਵਿੱਚ ਸੱਭ ਤੋਂ ਜ਼ਿਆਦਾ ਨਸ਼ਾ ਪੰਜਾਬ ਦੇ ਨੌਜਵਾਨ ਵਰਗ ਵਿੱਚ ਫ਼ੈਲ ਚੁਕਿਆ ਹੈ । ਇਸ ਨਾਲ ਕਈ ਘਰ ਤਬਾਹ ਹੋ ਗਏ ਹਨ, ਮਹਿਲਾਵਾਂ ਵਿਧਵਾ ਅਤੇ ਬੱਚੇ ਯਤੀਮ ਹੋ ਗਏ ਹਨ । ਨਸ਼ਾ ਕਰਨ ਵਾਲੇ ਭਰੀ ਜਵਾਨੀ ਵਿੱਚ ਹੀ ਮੌਤ ਦਾ ਗਰਾਸ ਬੰਨ ਜਾਂਦੇ ਹਨ ਉਨ੍ਹਾਂ ਦੇ ਨੰਨੇ ਮੁੰਨੇ ਬੱਚੇ ਯਤੀਮ ਹੋ ਜਾਂਦੇ ਹਨ ਅਤੇ ਇਹ ਜਵਾਨ ਆਪਣੇ ਮਾਂ ਬਾਪ ਦੀਆਂ ਅੱਖਾਂ ਦੇ ਸਾਹਮਣੇ ਹੀ ਹੌਲੀ – ਹੌਲੀ ਨਸ਼ਿਆਂ ਦੇ ਕਾਰਨ ਆਪਣੀ ਜੀਵਨਲੀਲਾ ਖ਼ਤਮ ਕਰ ਲੈਂਦੇ ਹੈ ।
ਅਨੀਤਾ ਸ਼ਰਮਾ ਨੇ ਕਿਹਾ ਕਿ ਪਿੱਛਲੇ ਸਾਲ ਉਨ੍ਹਾਂ ਨੇ ਪੰਜਾਬ ਵਿੱਚ ਸ਼ਰਾਬਬੰਦੀ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖਮੰਤਰੀ ਨੂੰ ਪੱਤਰ ਲਿਖੇ ਸਨ ਲੇਕਿਨ ਉਨ੍ਹਾਂ ਉੱਤੇ ਅੱਜ ਤੱਕ ਕੋਈ ਕਰਵਾਈ ਨਹੀਂ ਹੋਈ ਹੁਣ ਅਜਿਹਾ ਲੱਗਣ ਲੱਗ ਗਿਆ ਹੈ ਕਿ ਪੰਜਾਬ ਸਰਕਾਰ ਦੁਆਰਾ ਹਰ ਗਲੀ ਮੁਹੱਲੇ ਅਤੇ ਪਿੰਡਾਂ ਵਿੱਚ ਖੋਲ੍ਹੇ ਗਏ ਸ਼ਰਾਬ ਦੇ ਠੇਕੇ ਲੋਕਾਂ ਨੂੰ ਬਰਬਾਦ ਕਰ ਦੇਣਗੇ। ਕਿਉਂਕਿ ਸ਼ਰਾਬ ਸੱਭ ਹੀ ਨਸ਼ਿਆਂ ਦੀ ਜੜ ਹੈ ਪਹਿਲਾਂ ਜਵਾਨ ਵਰਗ ਸਰਕਾਰੀ ਮੰਜੂਰਸ਼ੁਦਾ ਠੇਕੇ ਤੋਂ ਸ਼ਰਾਬ ਪੀਂਦਾ ਹੈ ਅਤੇ ਉਸਦੇ ਬਾਅਦ ਉਹ ਸਮੈਕ ਅਤੇ ਕੋਕੀਨ ਹਰ ਤਰ੍ਹਾਂ ਦੇ ਨਸ਼ੇ ਕਰਣ ਲਗ ਜਾਂਦਾ ਹੈ ਅਤੇ ਇਹ ਸੰਥੇਟਿਕ ਨਸ਼ੇ ਦੀ ਭੈੜੀ ਆਦਤ ਇਨਸਾਨ ਦੀ ਜੀਵਨਲੀਲਾ ਨੂੰ ਚਾਰ -ਛੇ : ਸਾਲ ਵਿੱਚ ਹੀ ਖਤਮ ਕਰ ਦਿੰਦੀ ਹੈ ।
ਅਨੀਤਾ ਸ਼ਰਮਾ ਨੇ ਪੰਜਾਬ ਸਰਕਾਰ ਵਲੋਂ ਮੰਗ ਕੀਤੀ ਹੈ ਕਿ ਸਟੇਟ ਵਿੱਚ ਸ਼ਰਾਬ ਬੰਦੀ ਦੀ ਘੋਸ਼ਣਾ ਕਰੇ ਅਤੇ ਅਪ੍ਰੈਲ 2016 ਤੋ ਪੰਜਾਬ ਨੂੰ ਸ਼ਰਾਬ ਮੁਕਤ ਰਾਜ ਬਨਾਏ ਅਤੇ ਨਸ਼ੇ ਦੇ ਕੋੜ੍ਹ ਨੂੰ ਖਤਮ ਕਰੇ। ਵਰਨਾ ਜਦੋਂ ਤੱਕ ਪੰਜਾਬ ਸਰਕਾਰ ਸ਼ਰਾਬ ਉ¤ਤੇ ਪਾਬੰਦੀ ਨਹੀ ਲਗਾਉਂਦੀ ਤੱਦ ਤੱਕ ਬੇਲਨ ਬ੍ਰਿਗੇਡ ਸਰਕਾਰ ਦੇ ਖਿਲਾਫ ਆਪਣਾ ਅੰਦੋਲਨ ਜਾਰੀ ਰੱਖੇਗੀ ।