ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਨੇ ਸਥਾਨਕ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਵਾਉਣ ਦਾ ਮਾਮਲਾ ਲੋਕ ਸਭਾ ਵਿੱਚ ਉਠਾਉਣ ਲਈ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ।ਇਹ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਮਸਲੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਥੀ ਰਾਜੂ ਨੂੰ ਵੀ ਮਿਲਣ ਦੀ ਖੇਚਲ ਕਰਨ ਤਾਂ ਜੋ ਘਾਟੇ ਵਿਚ ਜਾ ਰਿਹਾ ਹਵਾਈ ਅੱਡਾ ਲਾਭ ਕਮਾਊ ਪੁੱਤ ਬਣ ਸਕੇ ਅਤੇ ਪੰਜਾਬੀਆਂ ਨੂੰ ਦਿੱਲੀ ਹਵਾਈ ਅੱਡੇ ਦੀ ਖਜ਼ਲ ਖੁਆਰੀ ਤੋਂ ਛੁਟਕਾਰਾ ਮਿਲ ਸਕੇ। ਪ੍ਰੈਸ ਨੂੰ ਜਾਰੀ ਬਿਆਨ ਵਿੱਚ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਕਿਹਾ ਕਿ ਕਈ ਏਅਰਲਾਇਨਜ਼ ਗੁਰੂ ਦੀ ਇਸ ਨਗਰੀ ਤੋਂ ਸਿੱਧੀ ਉਡਾਣਾਂ ਸ਼ੁਰੂ ਕਰਨੀਆਂ ਚਾਹੁੰਦੀਆਂ ਹਨ ,ਪਰ ਉਨ੍ਹਾਂ ਨੂੰ ਆਗਿਆ ਨਹੀਂ ਦਿੱਤੀ ਜਾ ਰਹੀ।ਟਰਕਿਸ਼ ਏਅਰਲਾਇਨਜ਼ ਦੀ ਇਸ ਸਮੇਂ ਦਿੱਲੀ ਅਤੇ ਮੁਬੰਈ ਤੋਂ ਇਕ ਇਕ ਉਡਾਣ ਹੈ ਤੇ ਇਹ ਹਵਾਈ ਕੰਪਨੀ ਜੁਲਾਈ 2013 ਤੋਂ ਅੰਮ੍ਰਿਤਸਰ ਲਈ ਉਡਾਣ ਦੀ ਮੰਗ ਕਰ ਰਹੀ ਹੈ।
ਸਿਧੀਆਂ ਉਡਾਣਾਂ ਨਾਲ ਸਵਾਰੀਆਂ ਦੇ ਨਾਲ ਨਾਲ ਪੰਜਾਬ ਅਤੇ ਹਿਮਾਚਲ ਦੀਆਂ ਸਬਜੀਆਂ, ਫਲ, ਡੱਬਾ ਪੈਕ ਆਦਿ ਕਾਰਗੋ ਦਾ ਸਮਾਨ ਵੀ ਜਾ ਸਕਦਾ ਹੈ, ਜੋ ਇਸ ਸਮੇਂ ਨਹੀਂ ਜਾ ਰਿਹਾ।ਇਸ ਨਾਲ ਕਿਸਾਨਾਂ ਤੇ ਵਪਾਰੀਆਂ ਨੂੰ ਲਾਭ ਹੋਵੇਗਾ ਤੇ ਹੋਟਲ ਉਦਯੋਗ ਵੀ ਤਰਕੀ ਕਰੇਗਾ
ਅੰਮ੍ਰਿਤਸਰ ਤੋˆ ਬਰਮਿੰਘਮ ਤੇ ਟੋਰਾਂਟੋ ਬਰਾਸਤਾ ਲੰਡਨ ਸਿੱਧੀਆਂ ਉਡਾਣਾਂ ਸਨ, 2010 ਵਿੱਚ ਜਦ ਦਿੱਲੀ ਨਵਾਂ ਹਵਾਈ ਅੱਡਾ (ਟਰਮੀਨਲ ਤਿੰਨ) ਬਣਿਆ ਤਾਂ ਇਹ ਉਡਾਣਾਂ ਬਰਾਸਤਾ ਦਿੱਲੀ ਕਰ ਦਿੱਤੀਆਂ ਗਈਆਂ। ਇਸ ਸਮੇˆ ਅੰਮ੍ਰਿਤਸਰ ਤੋˆ ਬਰਾਸਤਾ ਦਿੱਲੀ ਬਰਮਿੰਘਮ ਤੇ ਲੰਡਨ ਉਡਾਣਾਂ ਜਾਂਦੀਆਂ ਹਨ ਜਦ ਕਿ ਅੰਮ੍ਰਿਤਸਰ ਤੋˆ ਟੋਰਾਂਟੋ ਬਰਾਸਤਾ ਦਿੱਲੀ ਉਡਾਣ ਬੰਦ ਕਰ ਦਿੱਤੀ ਗਈ ਹੈ। ਮੰਚ ਵੱਲੋਂ ਇੰਨ੍ਹਾਂ ਉਡਾਣਾਂ ਨੂੰ ਸ਼ੁਰੂ ਕਰਵਾਉਣ ਲਈ ਲਿਖਿਆ ਜਾਂਦਾ ਰਿਹਾ ਹੈ ਪਰ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਹਬ ਹੈ, ਇਸ ਲਈ ਸਿੱਧੀਆਂ ਉਡਾਣਾਂ ਸ਼ੁਰੂ ਨਹੀਂ ਕੀਤੀਆਂ ਜਾ ਸਕਦੀਆਂ ਪਰ ਹੁਣ 15 ਦਸੰਬਰ ਤੋਂ ਅਹਿਮਦਾਬਾਦ ਤੋਂ ਲੰਡਨ ਲਈ ਏਅਰ ਇੰਡੀਆ ਦੀ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦਾ ਐਲਾਨ ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਲੰਡਨ ਫੇਰੀ ਸਮੇਂ ਕੀਤਾ ਸੀ। ਇਸ ਲਈ ਜੇ ਅਹਿਮਦਾਬਾਦ ਤੋਂ ਸਿੱਧੀ ਉਡਾਣ ਸ਼ੁਰੂ ਹੋ ਸਕਦੀ ਹੈ ਤਾਂ ਅੰਮ੍ਰਿਤਸਰ ਤੋਂ ਕਿਉਂ ਨਹੀਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਸਕਦੀਆਂ? ਸਪੱਸ਼ਟ ਹੈ ਕਿ ਭਾਰਤ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।
ਜੇ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣ ਤਾਂ ਇਹ ਹਵਾਈ ਅੱਡਾ ਕ੍ਰੋੜਾਂ ਰੁਪਏ ਸਾਲਾਨਾ ਕਮਾ ਸਕਦਾ ਹੈ।ਮਿਸਾਲ ਦੇ ਤੌਰ ‘ਤੇ ਏਅਰ ਇੰਡੀਆ ਦੀਆਂ ਲੰਡਨ , ਬਰਮਿੰਘਮ, ਦੀਆਂ ਉਡਾਣਾਂ ਘਾਟੇ ਵਿਚ ਹਨ ਤੇ ਏਅਰ ਇੰਡੀਆ ਦੀਆਂ ਘਾਟੇ ਵਿਚ ਜਾ ਰਹੀਆਂ ਉਡਾਣਾਂ ਲਾਹੇਵੰਦ ਸਾਬਤ ਹੋ ਸਕਦੀਆਂ ਹਨ। ਇਸ ਦਾ ਕਾਰਨ ਹੈ ਇਹ ਹੈ ਕਿ ਹਵਾਈ ਜਹਾਜ਼ ਅੰਮ੍ਰਿਤਸਰ ਤੋਂ ਦਿੱਲੀ ਜਾਂਦਾ ਹੈ ਤੇ ਫਿਰ ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਹੈ। ਇਸ ਤਰ੍ਹਾਂ ਉੇਸ ਨੂੰ ਦੋ ਵਾਧੂ ਫੇਰੇ ਲਾਉਣੇ ਪੈਂਦੇ ਹਨ। ਇਕ ਫੇਰੇ ਦਾ ਖਰਚਾ ਕੋਈ 5 ਲੱਖ ਰੁਪਏ ਦੇ ਕ੍ਰੀਬ ਹੈ। ਬਰਮਿੰਘਮ ਤੇ ਮਾਨਚੈਸਟਰ ਪੰਜਾਬੀਆਂ ਦੇ ਗੜ੍ਹ ਹਨ। ਇਕ ਜਹਾਜ਼ ਰੋਜ਼ਾਨਾ ਅੰਮ੍ਰਿਤਸਰ-ਬਰਮਿੰਘਮ ਆਰਾਮ ਨਾਲ ਆ ਜਾ ਸਕਦਾ ਹੈ। ਇਸ ਨੂੰ ਦਿੱਲੀ ਤੋਂ ਚਲਾਉਣ ਦੀ ਲੋੜ ਨਹੀਂ। ਇਹ ਅੰਮ੍ਰਿਤਸਰ ਹੀ ਰਹਿ ਤੇ ਇਥੋਂ ਹੀ ਬਰਮਿੰਘਮ ਦੇ ਫੇਰੇ ਲਾਉਂਦਾ ਰਹੇ।ਬਰਮਿੰਘਮ ਤੋਂ ਦਿੱਲੀ ਜਾ ਰਹੀ ਉਡਾਣ ਨੂੰ ਜਦ ਇਸ ਸਾਲ ਧੁੰਦ ਕਾਰਨ ਅੰਮ੍ਰਿਤਸਰ ਉਤਾਰਿਆ ਗਿਆ ਤਾਂ ਜਹਾਜ ਇਥੇ ਹੀ ਖਾਲੀ ਹੋ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਬਰਮਿੰਘਮ ਨੂੰ ਦਿੱਲੀ ਤੋਂ ਜਾਂਦੀ ਉਡਾਣ ਵਿਚ ਕੇਵਲ ਪੰਜਾਬ ਦੀਆਂ ਸਵਾਰੀਆਂ ਹੀ ਹੁੰਦੀਆਂ ਹਨ।
ਅੰਮ੍ਰਿਤਸਰ-ਦਿੱਲੀ-ਲੰਡਨ ਦੋ ਉਡਾਣਾਂ ਹਨ, ਇਕ ਦਾ ਘਾਟਾ 226 ਕ੍ਰੋੜ ਹੈ ਤੇ ਦੂਜੀ ਦਾ 154 ਕ੍ਰੋੜ ਰੁਪਏ ਹੈ। ਇਨ੍ਹਾਂ ਵਿਚੋਂ ਇਕ ਜਹਾਜ਼ ਨਾਲ ਅੰਮ੍ਰਿਤਸਰ ਤੋਂ ਲੰਡਨ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ। ਅੰਮ੍ਰਿਤਸਰ ਤੋਂ ਯਾਤਰੂ ਲੰਡਨ ਜਾ ਕੇ ਬ੍ਰਿਟਿਸ਼ ਏਅਰਵੇਜ਼ ਜਾਂ ਹੋਰ ਏਅਰ ਲਾਇਨਜ਼ ਦੀਆਂ ਉਡਾਣਾਂ ਲੈ ਕੇ ਅਮਰੀਕਾ, ਕੈਨੇਡਾ ਤੇ ਯੂਰਪ ਨੂੰ ਜਾ ਸਕਦੇ ਹਨ।ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾਵੇ।ਇਸ ਉਡਾਣ ਨੂੰ ਕੈਨੇਡਾ ਤੋਂ ਇਲਾਵਾ ਅਮਰੀਕਾ ਦੇ ਲਾਗਲੇ ਸ਼ਹਿਰਾਂ ਦੀਆਂ ਸਵਾਰੀਆਂ ਵੀ ਮਿਲਣਗੀਆਂ।ਜੈਟ ਏਅਰਵੇਜ਼ ਦੀ ਅੰਮ੍ਰਿਤਸਰ-ਲੰਡਨ ਉਡਾਣ ਬੜੀ ਸਫ਼ਲਤਾਪੂਰਵਕ ਚਲਦੀ ਰਹੀ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਵੈਨਕੂਅਰ ਸਿੱਧੀ ਉਡਾਣ ਸਫ਼ਲਤਾਪੂਰਵਕ ਚਲ ਸਕਦੀ ਹੈ। ਅੰਮ੍ਰਿਤਸਰ – ਫ਼ਰੈਕਫਰਟ ਸਿੱਧੀ ਉਡਾਣ ਵੀ ਸਫ਼ਲਤਾ ਪੂਰਵਕ ਚਲ ਸਕਦੀ ਹੈ ਕਿਉਂਕਿ ਕਿ ਫ਼ਰੈਕਫਰਟ ਤੋਂ ਲੁਫਥਾਸਾਂ ਏਅਰਲਾਇਨਜ਼ ਦੀਆਂ ਉਡਾਣਾਂ ਲੈ ਕੇ ਯਾਤਰੂ ਅੱਗੇ ਜਾ ਸਕਦੇ ਹਨ। ਇਸ ਤਰ੍ਹਾਂ ਹੋਰਨਾਂ ਰੂਟਾਂ ਦੀ ਘੋਖ ਕੀਤੀ ਜਾ ਸਕਦੀ ਹੈ।
ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਦਾ ਮਸਲਾ ਲੋਕ ਸਭਾ ‘ਚ ਉਠਾਉਣ ਦੀ ਮੰਗ
This entry was posted in ਪੰਜਾਬ.