ਸਫ਼ਲ ਕਲਾਕਾਰਾਂ ਨੂੰ ਰੋਜ਼ਾਨਾਂ ਕਈ ਫਿ਼ਲਮਾਂ ਦੀਆਂ ਪੇਸ਼ਕੱਸ਼ ਮਿਲਦੀਆਂ ਹਨ। ਸਾਰੀਆਂ ਫਿਲਮਾਂ ਕਰਨੀਆਂ ਮੁਮਕਿਨ ਨਹੀਂ ਹੁੰਦੀਆਂ। ਕੁਝ ਤਾਂ ਨਿਰਮਾਤਾਵਾਂ ਨੂੰ ਸਿੱਧੇ ਤੌਰ ‘ਤੇ ਨਾਹ ਕਹਿ ਦਿੰਦੇ ਹਨ, ਕੁਝ ਕਹਾਣੀ ਜਾਂ ਸਕ੍ਰਿਪਟ ਵਿਚ ਦੋਸ਼ ਕੱਢਦੇ ਹਨ ਜਾਂ ਫਿਰ ਡੇਟਸ ਨਾ ਹੋਣ ਦਾ ਬਹਾਨਾ ਬਣਾਉਂਦੇ ਹਨ। ਪਰ ਪ੍ਰਿਯੰਕਾ ਚੋਪੜਾ ਇਸ ਮਾਮਲੇ ਵਿਚ ਵਖਰੀ ਨੀਤੀ ਅਪਨਾਉਂਦੀ ਹੈ।
ਸੂਤਰਾਂ ਮੁਤਾਬਕ ਕਹਾਣੀ ਪਸੰਦ ਨਾ ਆਉਣ ‘ਤੇ ਪ੍ਰਿਯੰਕਾ ਨਿਰਮਾਤਾ ਨੂੰ ਨਾ ਕਹਿਣ ਦੀ ਬਜਾਏ ਇੰਨੀ ਵਧੇਰੇ ਰਕਮ ਮੰਗਦੀ ਹੈ ਕਿ ਨਿਰਮਾਤਾ ਚੁਪਚਾਪ ਖਿਸਕ ਜਾਂਦਾ ਹੈ। ਜੇਕਰ ਨਿਰਮਾਤਾ ਮੰਨ ਜਾਵੇ ਤਾਂ ਵੀ ਫਾਇਦਾ ਹੋ ਜਾਂਦਾ ਹੈ। ਮਾਰਕੀਟ ਰੇਟ ਤੋਂ ਬਹੁਤ ਜਿ਼ਆਦਾ ਕੀਮਤ ਪ੍ਰਿਯੰਕਾ ਨੂੰ ਮਿਲ ਜਾਂਦੀ ਹੈ। ਪ੍ਰਿੰਯਕਾ ਦੀ ਇਸ ਨੀਤੀ ‘ਤੇ ਚਲਦੇ ਹੋਏ ਪਿਛਲੇ ਦਿਨੀਂ ਸੰਜੇ ਗਢਵੀ ਦੀ ਫਿਲਮ ’7 ਡੇਜ਼ ਇਨ ਪੈਰਿਸ’ ਨੂੰ ਠੁਕਰਾ ਦਿੱਤਾ। ਇਸ ਫਿਲਮ ਵਿਚ ਇਮਰਾਨ ਖਾਨ ਖਲਨਾਇਕ ਹਨ। ਆਮਿਰ ਦੀ ਤਰਜ਼ ‘ਤੇ ਉਨ੍ਹਾਂ ਨੇ ਸਕ੍ਰਿਪਟ ਵਿਚ ਦਖ਼ਲਅੰਦਾਜ਼ੀ ਕਰਦੇ ਹੋਏ ਇੰਨੀਆਂ ਤਬਦੀਲੀਆਂ ਕਰਵਾ ਦਿੱਤੀਆਂ ਕਿ ਕੈਟਰੀਨਾ ਕੈਫ਼ ਨੇ ਫਿਲਮ ਛੱਡ ਦਿੱਤੀ।
ਕੈਟਰੀਨਾ ਦੇ ਹਟਣ ਤੋਂ ਬਾਅਦ ਸੰਜੇ ਗਢਵੀ ਪ੍ਰਿਯੰਕਾ ਦੇ ਕੋਲ ਗਏ। ਫਿਲਮ ਵਿਚ ਹੀਰੋਇਨ ਨੂੰ ਕਰਨ ਲਈ ਕੁਝ ਖਾਸ ਨਾ ਦਿਸਿਤਾ। ਪ੍ਰਿਯੰਕਾ ਨੇ ਸੰਜੇ ਨੂੰ ਮਨ੍ਹਾਂ ਕਰਨ ਦੀ ਬਜਾਰੇ ਫਿਲਮ ਕਰਨ ਬਦਲੇ ਪੰਜ ਕਰੋੜ ਰੁਪਏ ਮੰਗ ਲਏ। ਵਿਚਾਰਾ ਸੰਜੇ ਹੁਣ ਦੂਜੀ ਨਾਇਕਾ ਦੀ ਤਲਾਸ਼ ਕਰ ਰਿਹਾ ਹੈ।
ਪ੍ਰਿਯੰਕਾ ਚੋਪੜਾ ਦਾ ਫਾਰਮੂਲਾ
This entry was posted in ਫ਼ਿਲਮਾਂ.