ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਕੈਲੇਫੋਰਨੀਆਂ ਵਿੱਚ ਕੀਤੀ ਗਈ ਗੋਲੀਬਾਰੀ ਤੋਂ ਅਸੀਂ ਡਰਾਂਗੇ ਨਹੀਂ ਅਤੇ ਸੰਘੀ ਜਾਂਚ ਅਧਿਕਾਰੀ ਇਸ ਗੱਲ ਦਾ ਪਤਾ ਲਗਾ ਲੈਣਗੇ ਕਿ ਆਰੋਪੀ ਪਤੀ-ਪਤਨੀ ਦੇ 14 ਲੋਕਾਂ ਦੀ ਹੱਤਿਆ ਕਿਸ ਮਕਸਦ ਨਾਲ ਕੀਤੀ।
ਉਨ੍ਹਾਂ ਨੇ ਇਸ ਹਮਲੇ ਤੋਂ ਬਾਅਦ ਅਮਰੀਕੀ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਬਹੁਤ ਮਜ਼ਬੂਤ ਹਾਂ ਅਤੇ ਸਾਡੇ ਵਿੱਚ ਬਰਦਾਸ਼ਤ ਕਰਨ ਦੀ ਬਹੁਤ ਤਾਕਤ ਹੈ। ਅਸੀਂ ਇਸ ਤਰ੍ਹਾਂ ਦੇ ਹਮਲਿਆਂ ਤੋਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਦੋਵਾਂ ਹਮਲਾਵਰਾਂ ਨੂੰ ਏਨਾ ਉਗਰ ਬਣਾ ਦਿੱਤਾ ਹੋਵੇ, ਜਿਸ ਕਾਰਨ ਉਨ੍ਹਾਂ ਨੇ ਇਸ ਅੱਤਵਾਦੀ ਹਮਲੇ ਨੂੰ ਅੰਜਾਮ ਦੇ ਦਿੱਤਾ। ਅਮਰੀਕੀ ਸੰਘੀ ਜਾਂਚ ਬਿਊਰੋ ਇਸ ਘਟਨਾ ਨੂੰ ਅੱਤਵਾਦੀ ਹਮਲੇ ਦੇ ਤੌਰ ਤੇ ਵੇਖ ਕੇ ਇਸ ਦੀ ਜਾਂਚ ਪੜਤਾਲ ਕਰ ਰਹੀ ਹੈ।
ਓਬਾਮਾ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਜਾਣ ਦੇ ਹੱਕ ਵਿੱਚ ਯਤਨ ਕਰ ਰਹੇ ਹਨ ਪਰ ਉਹ ਅਮਰੀਕੀ ਕਾਂਗਰਸ ਨੂੰ ਇਸ ਲਈ ਸਹਿਮਤ ਨਹੀਂ ਕਰ ਪਾ ਰਹੇ।