ਮੁੰਬਈ – ਬਾਲੀਵੁੱਡ ਅਦਾਕਾਰਾ ਰਾਣੀ ਮੁੱਖਰਜੀ ਨੇ ਬੁੱਧਵਾਰ ਸਵੇਰੇ ਮੁੰਬਈ ਦੇ ਬਰੀਚ ਕੈਂਡੀ ਹਾਸਪਿਟਲ ਵਿੱਚ ਇੱਕ ਪਿਆਰੀ ਜਿਹੀ ਬੱਚੀ ਨੇ ਜਨਮ ਲਿਆ ਹੈ। ਰਾਣੀ ਮੁੱਖਰਜੀ ਅਤੇ ਆਦਿਤਿਆ ਚੋਪੜਾ ਨੇ ਆਪਣੀ ਬੱਚੀ ਦਾ ਨਾਮ ਆਦਿਰਾ ਰੱਖਿਆ ਹੈ।
36 ਸਾਲਾ ਰਾਣੀ ਅਤੇ 42 ਸਾਲਾ ਆਦਿਤਿਆ ਚੋਪੜਾ ਨੇ ਪਿੱਛਲੇ ਸਾਲ ਇਟਲੀ ਵਿੱਚ ਜਾ ਕੇ ਬਿਨਾਂ ਕਿਸੇ ਧੂਮਧੜੱਕੇ ਦੇ ਚੁੱਪਚਾਪ ਸ਼ਾਦੀ ਕਰ ਲਈ ਸੀ। ਰਾਣੀ ਦੀ ਇਹ ਪਹਿਲੀ ਸ਼ਾਦੀ ਸੀ, ਜਦੋਂ ਕਿ ਆਦਿਤਿਆ ਦੀ ਦੂਸਰੀ। ਆਦਿਤਿਆ ਦੀ ਇਸ ਤੋਂ ਪਹਿਲਾਂ ਪਾਇਲ ਖੰਨਾ ਨਾਲ ਸ਼ਾਦੀ ਹੋਈ ਸੀ ਅਤੇ 2009 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ।