ਲਓ ਜੀ ਅਸੀਂ ਤਾਂ ਸ਼ੁਰੂ ਕਰ ਦਿਤੀ ਹੈ ਜੰਗ ਸਿੱਧੀ ਸਰਕਾਰ ਨਾਲ, ਹੁਣ ਦੇਖਣਾ ਹੈ ਕਿ ਕੌਣ ਕੌਣ ਭੱਜਦਾ ਹੈ, ਤੇ ਕੌਣ ਕੌਣ ਖੜਦਾ ਹੈ, ਬਾਕੀ ਸਭ ਠੀਕ ਹੈ ਪਰ ਪੱਤਰਕਾਰਾਂ ਤੇ ਪਰਚੇ ਦਰਜ ਕੀਤੇ ਜਾਣੇ ਬਰਦਾਸ਼ਤ ਨਹੀਂ ਹੋਣਗੇ…. ਭਾਵੇਂ ਬਲਤੇਜ ਪੰਨੂ ਹੋਵੇ ਭਾਵੇਂ ਹੋਵੇ ਕੋਈ ਹੋਰ, ਪਰ ਹੁਣ ਇਸ ਤਰ੍ਹਾਂ ਨਹੀਂ ਚਲੇਗਾ.. ਹੜਤਾਲਾਂ ਵੀ ਕਰਾਂਗੇ, ਭੁੱਖ ਹੜਤਾਲਾਂ ਵੀ ਕਰਾਂਗੇ, ਮਰਨ ਵਰਤ ਵੀ ਰੱਖਾਂਗੇ, ਤੇ ਸਖਤ ਤੋਂ ਸਖਤ ਸੰਘਰਸ਼ ਵੀ ਕਰਾਂਗੇ.. ਅਗਲੇ ਦਿਨਾਂ ਵਿਚ ਪਟਿਆਲਾ ਤੇ ਬਠਿੰਡਾ ਵਿਚ ਹੋਵੇਗਾ ਰੋਸ ਮਾਰਚ, ਪਟਿਆਲੇ ਦੇ ਪੱਤਰਕਾਰੋ ਤੇ ਬਠਿੰਡਾ ਦੇ ਪੱਤਰਕਾਰੋ ਚੱਕ ਦੋ ਫੱਟੇ.. ਕੋਈ ਪਿੱਛੇ ਨਾ ਰਹਿਣਾ, ਨਿਜੀ ਦੁਸ਼ਮਣੀਆਂ ਭੁਲਾ ਦੋ ਬਾਈ ਜੀ ਅੱਜ, ਤੁਹਾਨੂੰ ਸਰਕਾਰੀ ਮੀਡੀਆ ਰੋਕੇਗਾ, ਦੋ ਇਸਤਿਹਾਰ ਦਿਵਾ ਦੇਵੇਗਾ ਪਰ ਮਰ ਜਾਓਗੇ ਬਾਈ ਜੀ ਜਰਾ ਸੋਚ ਕੇ ,,, ਹੁਣ ਇਸਤਿਹਾਰਾਂ ਦੀ ਸੋਚ ਬੰਦ ਕਰੀਏ ਤੇ ਸਿੱਧੀ ਜੰਗ ਸ਼ੁਰੂ ਕਰੀਏ ਤੇ ਆਓ ਸ਼ਾਮਲ ਹੋ ਜਾਓ ਸਾਰੇ.. ਗੁਰਨਾਮ ਸਿੰਘ ਅਕੀਦਾ