ਰੂਸ – ਰੂਸ ਨੇ ਅੱਤਵਾਦੀ ਸੰਗਠਨ ਆਈਐਸਆਈਐਸ ਦੇ ਖਿਲਾਫ਼ ਪਰਮਾਣੂੰ ਹੱਥਿਆਰਾਂ ਦੇ ਇਸਤੇਮਾਲ ਤੇ ਰੋਕ ਲਗਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ।ਰਾਸ਼ਟਰਪਤੀ ਪੂਤਿਨ ਨੇ ਇੱਕ ਗੱਲਬਾਤ ਦੌਰਾਨ ਇਹ ਖੁਲਾਸਾ ਕੀਤਾ।
ਦੇਸ਼ ਦੇ ਰੱਖਿਆ ਮੰਤਰੀ ਦੁਆਰਾ ਕੈਸਪਿਅਨ ਸਾਗਰ ਤੋਂ ਪਹਿਲੀ ਵਾਰ ਪਣਡੁੱਬੀ ਤੋਂ ਕਰੂਜ ਮਿਸਾਈਲ ਲਾਂਚ ਕਰਨ ਤੇ ਸਹਿਮਤੀ ਦੇਣ ਦੀ ਗੱਲ ਕੀਤੀ। ਇਸ ਮਿਸਾਈਲ ਨਾਲ ਰੱਕਾ ਸ਼ਹਿਰ ਤੇ ਹਮਲਾ ਕੀਤਾ ਗਿਆ ਸੀ। ਪੂਤਿਨ ਨੇ ਇਹ ਵੀ ਕਿਹਾ ਕਿ ਮਿਸਾਈਲਾਂ ਪਰੰਪਰਿਕ ਅਤੇ ਪਰਮਾਣੂੰ ਹੱਥਿਆਰਾਂ ਦੋਵਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਦੀ ਇਹ ਗੱਲ ਤਦ ਸਾਹਮਣੇ ਆਈ ਜਦੋਂ ਰੂਸ ਨੇ ਪਣਡੁੱਬੀਆਂ ਦੁਆਰਾ ਅੱਤਵਾਦੀ ਸੰਗਠਨਾਂ ਤੇ ਬੰਬਾਂ ਦੀ ਵਾਛੜ ਕਰ ਦਿੱਤੀ। ਪਿੱਛਲੇ ਤਿੰਨ ਦਿਨਾਂ ਵਿੱਚ 300 ਸਥਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਆਈਐਸਆਈਐਸ ਦੇ ਟਿਕਾਣਿਆਂ ਤੇ ਸਮੁੰਦਰੀ ਅਤੇ ਹਵਾਈ ਹਮਲੇ ਕੀਤੇ ਜਾ ਰਹੇ ਹਨ। ਕੈਲਿਬਰੇ ਕਰੂਜ ਮਿਸਾਈਲ 1,500 ਮੀਲ ਦੂਰ ਘੱਟ ਉਚਾਈ ਤੇ ਦੁਸ਼ਮਣਾਂ ਤੇ ਹਮਲਾ ਕਰਨ ਦੀ ਸਮਰੱਥਾ ਰੱਖਦੀ ਹੈ।