ਸਿਓਲ – ਉਤਰ ਕੋਰੀਆ ਨੇ ਦਾਅਵੇ ਨਾਲ ਕਿਹਾ ਹੈ ਕਿ ਉਸ ਨੇ ਹਾਈਡਰੋਜਨ ਬੰਬ ਬਣਾ ਲਿਆ ਹੈ। ਪਿਯੋਂਗਯਾਂਗ ਸਟੇਟ ਮੀਡੀਏ ਨੇ ਕਿਮ ਜੋਂਗ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਦੇਸ਼ ਦੀ ਮਿਲਟਰੀ ਸਾਈਟ ਦੇ ਦੀ ਵਿਜਿਟ ਦੌਰਾਨ ਕਿਮ ਜੋਂਗ ਨੇ ਕਿਹਾ ਕਿ ਹਾਈਡਰੋਜਨ ਬੰਬ ਦੇ ਨਾਲ ਸਾਡੀ ਐਟਮੀ ਤਾਕਤ ਹੋਰ ਵੱਧ ਗਈ ਹੈ।
ਕੋਰੀਆ ਇਸ ਤੋਂ ਪਹਿਲਾਂ ਵੀ ਤਿੰਨ ਪਰਮਾਣੂੰ ਬੰਬਾਂ ਦਾ ਟੈਸਟ ਕਰ ਚੁੱਕਿਆ ਹੈ। ਸਿਤੰਬਰ ਵਿੱਚ ਅਮਰੀਕਾ ਦੀ ‘ਇੰਸਟੀਚਿਊਟ ਫਾਰ ਸਾਇੰਸ ਐਂਡ ਇੰਟਰਨੈਸ਼ਨਲ ਸਕਿਊਰਟੀ’ ਨੇ ਵੀ ਇਹ ਸ਼ੱਕ ਜਾਹਿਰ ਕੀਤਾ ਸੀ ਕਿ ਉਤਰ ਕੋਰੀਆ ਦੇ ਯਾਂਗਯੋਨ ਨਿਯੂਕਲੀਅਰ ਕੰਪਲੈਕਸ ਵਿੱਚ ਖਤਰਨਾਕ ਵੈਪਨ ਵਿਕਸਤ ਕੀਤਾ ਜਾ ਰਿਹਾ ਹੈ। ਇਹ ਵੇਰਵਾ ਸੈਟੇਲਾਈਟ ਇਮੇਜਸ ਦੇ ਆਧਾਰ ਤੇ ਦਿੱਤਾ ਗਿਆ ਸੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਤਰ ਕੋਰੀਆ ਨੇ ਆਈਸੋਟੋਪ ਸੈਪਰੇਸ਼ਨ ਫੈਸਿਲਟੀ ਵਿਕਸਿਤ ਕਰ ਲਈ ਹੈ, ਜਿੱਥੇ ਥਰਮੋਨਿਯੂਕਲ ਹੱਥਿਆਰਾਂ ਵਿੱਚ ਉਪਯੋਗ ਹੋਣ ਵਾਲਾ ਪ੍ਰਮੁੱਖ ਟਰੀਟਿਅਮ ਬਣਾਇਆ ਜਾ ਰਿਹਾ ਹੈ।
ਉਤਰੀ ਕੋਰੀਆ ਦੀ ਰਾਜਧਾਨੀ ਪਿਯੋਂਗਯਾਂਗ ਤੋਂ 90 ਕਿਲੋਮੀਟਰ ਦੀ ਦੂਰੀ ਤੇ ਸਥਿਤ ਯਾਂਘਯੋਨ ਰਿਐਕਟਰ ਨੂੰ 2007 ਵਿੱਚ ਬੰਦ ਕਰ ਦਿੱਤਾ ਗਿਆ ਸੀ। ਜਿਸ ਨੂੰ ਕੋਰੀਆ ਨੇ ਫਿਰ ਤੋਂ ਸ਼ੁਰੂ ਕਰਨ ਦੀ ਗੱਲ ਕੀਤੀ ਸੀ। ਅਮਰੀਕਾ ਸਮੇਤ ਕੁਝ ਹੋਰ ਦੇਸ਼ ਨਾਰਥ ਕੋਰੀਆ ਦੇ ਇਸ ਨਿਊਕਲੀਅਰ ਪ੍ਰੋਗਰਾਮ ਨੂੰ ਰੋਕਣਾ ਚਾਹੁੰਦੇ ਹਨ।