ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਜਨਵਰੀ 2016 ਨੂੰ ਲੱਗਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਜੀ ਐਸ ਬੁੱਟਰ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ 14 ਅਤੇ 15 ਜਨਵਰੀ 2016 ਨੂੰ ਖੇਤੀ ਸੰਬੰਧਤ ਵਿਭਿੰਨ ਕਾਰਜਾਂ ਲਈ ਮਸ਼ੀਨਰੀ ਅਤੇ ਇਸ ਦੀ ਸੁਰੱਖਿਅਤਾ ਬਾਰੇ ਸਿਖਲਾਈ ਕੋਰਸ ਲਗਾਇਆ ਜਾਵੇਗਾ ਜਿਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀ, ਜ਼ਿਲ੍ਹਾ ਪਸਾਰ ਮਾਹਰ ਅਤੇ ਡੀ ਓ ਏ ਦੇ ਇੰਜਨੀਅਰ ਸ਼ਾਮਲ ਹੋ ਸਕਣਗੇ । ਇਸੇ ਤਰ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਹੋਮ ਸਾਇੰਸ ਵਿਗਿਆਨੀਆਂ ਅਤੇ ਪ੍ਰਦਰਸ਼ਨ ਕਾਰਜਾਂ ਨਾਲ ਜੁੜੇ ਕਰਮੀਆਂ ਲਈ 18-22 ਜਨਵਰੀ 2016 ਨੂੰ ਕੰਨਫੈਕਸ਼ਨਰੀ ਅਤੇ ਬੇਕਰੀ ਉਤੇ ਸਟਾਫ਼ ਟ੍ਰੇਨਿੰਗ ਕੋਰਸ ਲਗਾਇਆ ਜਾਵੇਗਾ । ਵਿਭਾਗਾਂ ਦੇ ਮੁਖੀਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀਆਂ ਲਈ 19 ਅਤੇ 20 ਜਨਵਰੀ 2016 ਨੂੰ ਫੁੱਲਾਂ ਦੀ ਕਾਸ਼ਤ ਅਤੇ ਲੈਂਡਸਕੇਪਿੰਗ ਤੇ ਸਿਖਲਾਈ ਕੋਰਸ ਲਗਾਇਆ ਜਾਵੇਗਾ ।