ਨਵੀਂ ਦਿੱਲੀ – ਆਸਟਰੇਲੀਆ ਵਿੱਚ ਜਨਵਰੀ ਤੋਂ ਸ਼ੁਰੂ ਹੋ ਰਹੇ ਪੰਜ ਵੰਨਡੇ ਅਤੇ ਤਿੰਨ ਟੀ-20 ਮੈਚਾਂ ਦੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਯੁਵਰਾਜ ਦੀ 20 ਮਹੀਨੇ ਬਾਅਦ ਟੀ-20 ਵਿੱਚ ਵਾਪਸੀ ਹੋਈ ਹੈ, ਭਾਵੇਂ ਉਸ ਨੂੰ ਵੰਨਡੇ ਟੀਮ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ।ਯੁਵਰਾਜ ਨੂੰ ਅੰਤਿਮ ਵਾਰ ਭਾਰਤ ਲਈ 2014 ਵਿੱਚ ਬੰਗਲਾ ਦੇਸ਼ ਵਿੱਚ ਆਯੋਜਿਤ ਟੀ- 20 ਵਿਸ਼ਵ ਕੱਪ ਅਤੇ ਨੇਹਰਾ 2011 ਵਿੱਚ ਖੇਡੇ ਸਨ।
ਟੀ-20 ਵਿਸ਼ਵ ਕੱਪ ਅਤੇ ਭਾਰਤੀ ਵੰਨਡੇ ਅਤੇ ਟੀ-20 ਟੀਮ ਦੀ ਕਪਤਾਨੀ ਧੋਨੀ ਹੀ ਕਰਨਗੇ।ਹਰਭਜਨ ਨੂੰ ਆਸਟਰੇਲੀਆ ਦੇ ਖਿਲਾਫ਼ ਟੀ – 20 ਸੀਰੀਜ਼ ਵਿੱਚ ਮੌਕਾ ਦਿੱਤਾ ਗਿਆ ਹੈ। ਸੁਰੇਸ਼ ਰੈਨਾ ਨੂੰ ਵੰਨਡੇ ਟੀਮ ਵਿੱਚ ਮੌਕਾ ਨਹੀਂ ਦਿੱਤਾ ਗਿਆ। ਇਸ਼ਾਂਤ ਸ਼ਰਮਾ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ ਅਤੇ ਸ਼ਮੀ ਨੂੰ ਵੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਕਾਫ਼ੀ ਅਰਸੇ ਬਾਅਦ ਅਸ਼ੀਸ਼ ਨੇਹਰਾ ਨੂੰ ਵੀ ਟੀ-20 ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹਾਰਦਿਕ, ਬਰਿੰਦਰ ਸਰਨ ਅਤੇ ਰਿਸ਼ੀ ਧਵਨ ਦੇ ਤੌਰ ਤੇ ਕੁਝ ਨਵੇਂ ਚਿਹਰਿਆਂ ਨੂੰ ਵੀ ਮੌਕਾ ਦਿੱਤਾ ਗਿਆ ਹੈ।