ਨਵੀਂ ਦਿੱਲੀ – ਦੇਸ਼ ਵਿੱਚ ਤਿੰਨ ਸਾਲ ਪਹਿਲਾਂ ਬਹੁਤ ਹੀ ਚਰਚਾ ਵਿੱਚ ਰਹੇ ਨਿਰਭੈਆ ਗੈਂਗਰੇਪ ਦੇ ਮਾਮਲੇ ਵਿੱਚ ਸਭ ਤੋਂ ਵੱਧ ਨਾਬਾਲਿਗ ਦੋਸ਼ੀ ਦੀ ਹਾਈਕੋਰਟ ਤੋਂ ਹੋਈ ਰਿਹਾਈ ਨੂੰ ਰੁਕਵਾਉਣ ਲਈ ਦਿੱਲੀ ਮਹਿਲਾ ਆਯੋਗ ਨੇ ਸ਼ਨਿਚਰਵਾਰ ਅੱਧੀ ਰਾਤ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਆਯੋਗ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਰਾਤ ਨੂੰ ਸਪੈਸ਼ਲ ਪਰਮਿਸ਼ਨ ਦੀ ਦਰਖਾਸਤ ਲੈ ਕੇ ਸੁਪਰੀਮ ਕੋਰਟ ਦੇ ਮੁੱਖ ਜਸਟਿਸ ਟੀ ਐਸ ਠਾਕੁਰ ਦੇ ਨਿਵਾਸ ਤੇ ਪਹੁੰਚੀ। ਰਾਤੀਂ ਦੋ ਵਜਕੇ ਪੰਜ ਮਿੰਟ ਤੇ ਇਹ ਤੈਅ ਹੋਇਆ ਕਿ ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਤੀਸਰੇ ਨੰਬਰ ਤੇ ਹੋਵੇਗੀ। ਜਸਟਿਸ ਗੋਇਲ ਨੇ ਕਿਹਾ ਕਿ ਇਸ ਕੇਸ ਵਿੱਚ ਤੁਰੰਤ ਸੁਣਵਾਈ ਦੀ ਜਰੂਰਤ ਨਹੀਂ ਲਗਦੀ। ਦੋਸ਼ੀ ਦੀ ਰਿਹਾਈ ਦੇ ਸਬੰਧ ਵਿੱਚ ਗੋਇਲ ਨੇ ਕੁਝ ਨਹੀਂ ਕਿਹਾ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਐਤਵਾਰ ਸ਼ਾਮ ਤੱਕ ਰਿਹਾ ਹੋ ਜਾਵੇਗਾ।
ਸਵਾਤੀ ਮਾਲੀਵਾਲ ਨੇ ਦਿੱਲੀ ਪੁਲਿਸ ਨੂੰ ਇਹ ਅਪੀਲ ਕੀਤੀ ਹੈ ਕਿ ਨਾਬਾਲਿਗ ਦੋਸ਼ੀ ਨੂੰ ਰਿਹਾ ਨਾਂ ਕੀਤਾ ਜਾਵੇ। ਨਿਰਭੈਆ ਦੀ ਮਾਂ ਆਸ਼ਾ ਦੇਵੀ ਨੇ ਇਹ ਸਵਾਲ ਕੀਤਾ ਹੈ ਕਿ ਆਯੋਗ ਨੇ ਇਹ ਕਦਮ ਪਹਿਲਾਂ ਕਿਉਂ ਨਹੀਂ ਉਠਾਇਆ?