ਨਵੀਂ ਦਿੱਲੀ – ਪ੍ਰਧਾਨਮੰਤਰੀ ਮੋਦੀ ਨੂੰ ਰੂਸ ਦੇ ਦੌਰੇ ਦੀ ਸ਼ੁਰੂਆਤ ਵਿੱਚ ਹੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਮਾਸਕੋ ਪਹੁੰਚਣ ਤੇ ਜਦੋਂ ਭਾਰਤ ਦਾ ਰਾਸ਼ਟਰੀ ਗੀਤ ਜਨ ਗਣ ਮਨ ਗਾਇਆ ਜਾ ਰਿਹਾ ਸੀ ਤਾਂ ਮੋਦੀ ਨੇ ਸਾਵਧਾਨ ਖੜ੍ਹੇ ਹੋਣ ਦੀ ਬਜਾਏ ਤੁਰਦੇ ਰਹਿ ਕੇ ਆਪਣੇ ਹੀ ਦੇਸ਼ ਦੇ ਰਾਸ਼ਟਰੀ ਗੀਤ ਦਾ ਅਪਮਾਨ ਕਰ ਦਿੱਤਾ।
ਮਾਸਕੋ ਪਹੁੰਚਣ ਤੇ ਜਦੋਂ ਪੀਐਮ ਨੂੰ ਗਾਰਡ ਆਫ਼ ਆਨਰ ਦਿੱਤਾ ਜਾ ਰਿਹਾ ਸੀ ਤਾਂ ਸੈਲਿਊਟ ਤੋਂ ਬਾਅਦ ਜਿਵੇਂ ਹੀ ਅਗਵਾਈ ਕਰ ਰਹੇ ਅਧਿਕਾਰੀ ਨੇ ਅੱਗੇ ਵੱਧਣ ਦਾ ਇਸ਼ਾਰਾ ਕੀਤਾ ਤਾਂ ਮੋਦੀ ਤੁਰਨ ਲਗ ਪਏ।ਠੀਕ ਉਸੇ ਸਮੇਂ ਜਨ ਗਣ ਮਨ ਵਜਣ ਲਗ ਪਿਆ। ਰੂਸ ਦੇ ਅਧਿਕਾਰੀ ਤਾਂ ਰੁਕ ਗਏ ਪਰ ਮੋਦੀ ਚੱਲਦੇ ਹੀ ਰਹੇ। ਉਹ ਕਾਫ਼ੀ ਕਦਮ ਅੱਗੇ ਨਿਕਲ ਗਏ ਤਾਂ ਇੱਕ ਰੂਸੀ ਅਧਿਕਾਰੀ ਨੇ ਪਿੱਛੇ ਤੋਂ ਆ ਕੇ ਉਨ੍ਹਾਂ ਦਾ ਹੱਥ ਪਕੜ ਕੇ ਰੋਕਿਆ ਅਤੇ ਉਨ੍ਹਾਂ ਨੂੰ ਸਹੀ ਸਥਾਨ ਤੇ ਲੈ ਗਿਆ।
ਮੋਦੀ ਦੋ ਦਿਨ ਦੇ ਦੌਰੇ ਤੇ ਮਾਸਕੋ ਗਏ ਹਨ। ਪੀਐਮਓ ਨੇ ਇਸ ਤੋਂ ਪਹਿਲਾਂ ਹੀ ਟਵੀਟ ਕਰਕੇ ਰੂਸ ਦੇ ਦੌਰੇ ਨੂੰ ਇਤਿਹਾਸਿਕ ਦੱਸਿਆ। ਪੀਐਮ ਨੇ ਵੀ ਟਵੀਟ ਕਰਕੇ ਰੂਸ ਨੂੰ ਭਾਰਤ ਦਾ ਪੁਰਾਣਾ ਅਤੇ ਗੂੜ੍ਹਾ ਦੋਸਤ ਦੱਸਿਆ ਸੀ।