ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਕੇਂਦਰ ਫਰੀਦਕੋਟ ਦੇ ਨੌਜਵਾਨ ਵਿਗਿਆਨੀਆਂ ਨੂੰ ਰਾਸ਼ਟਰੀ ਪੱਧਰ ਦੀ ਖੋਜ ਸੰਸਥਾ ਡੀ ਬੀ ਡੀ ਵੱਲੋਂ ਖੋਜ ਪ੍ਰਾਜੈਕਟ ਪ੍ਰਦਾਨ ਕੀਤਾ ਗਿਆ ਹੈ । ਨੌਜਵਾਨ ਵਿਗਿਆਨੀ ਡਾ. ਸਤਨਾਮ ਸਿੰਘ ਦੀ ਅਗਵਾਈ ਹੇਠ ਇਹ ਟੀਮ ਚਿੱਟੀ ਮੱਖੀ ਸੰਬੰਧੀ ਖੋਜ ਕਾਰਜ ਨੇਪਰੇ ਚਾੜ੍ਹੇਗੀ । ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰ ਦੇ ਨਿਰਦੇਸ਼ਕ ਡਾ. ਪੰਕਜ ਰਾਠੌਰ ਨੇ ਦੱਸਿਆ ਕਿ ਚਿੱਟੀ ਮੱਖੀ ਦਾ ਹਮਲਾ ਕਈ ਫ਼ਸਲਾਂ ਤੇ ਦੇਖਿਆ ਜਾਂਦਾ ਹੈ ਅਤੇ ਇਸ ਪ੍ਰਾਜੈਕਟ ਦੇ ਨਾਲ ਨਵੀਆਂ ਤਕਨੀਕਾਂ ਦੇ ਨਾਲ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਸਬਜ਼ੀਆਂ ਦੇ ਮਾਹਿਰ ਡਾ. ਅਵਿਸ਼ੇਕ ਸ਼ਰਮਾ ਬਾਇਓਤਕਨਾਲੌਜੀ ਦੇ ਮਾਹਰ ਡਾ. ਨਵਰਾਜ ਕੌਰ, ਪਲਾਂਟ ਬਰੀਡਿੰਗ ਦੇ ਮਾਹਰ ਡਾ. ਪ੍ਰਸ਼ਾਂਤ, ਕੀਟ ਵਿਗਿਆਨ ਦੇ ਮਾਹਰ ਡਾ. ਵਿਕਾਸ ਜਿੰਦਲ ਟੀਮ ਦੇ ਮੈਂਬਰ ਹੋਣਗੇ । ਇਸ ਵਕਾਰੀ ਪ੍ਰਾਜੈਕਟ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ. ਬਲਵਿੰਦਰ ਸਿੰਘ ਨੇ ਮੁਬਾਰਕਬਾਦ ਪੇਸ਼ ਕੀਤੀ ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੋਜ ਕੇਂਦਰ ਫਰੀਦਕੋਟ ਨੂੰ ਖੋਜ ਪ੍ਰਾਜੈਕਟ ਹਾਸਲ
This entry was posted in ਖੇਤੀਬਾੜੀ.