? ਮਨੁੱਖ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਉਸਦੀ ਯਾਦਾਸ਼ਤ ਕਿਵੇਂ ਕਮਜ਼ੋਰ ਹੋ ਜਾਂਦੀ ਹੈ।
* ਮਨੁੱਖੀ ਯਾਦਾਸ਼ਤ ਦਾ ਸਬੰਧ ਮਨੁੱਖੀ ਦਿਮਾਗ ਵਿੱਚ ਉਪਲੱਬਧ ਦਿਮਾਗੀ ਸੈੱਲਾਂ ਨਾਲ ਹੁੰਦਾ ਹੈ, ਇਸਨੂੰ ਨਿਊਰੋਨਜ਼ ਕਿਹਾ ਜਾਂਦਾ ਹੈ, ਇਹਨਾਂ ਨਿਊਰੋਨਜ਼ ਦੇ ਨਸ਼ਟ ਹੋਣ ਕਾਰਨ, ਯਾਦਾਸ਼ਤ ਘੱਟ ਜਾਂਦੀ ਹੈ।
? ਅੱਜ ਤੋਂ ਕਿੰਨੇ ਕੁ ਸਾਲ ਪਹਿਲਾਂ ਕੱਪੜੇ ਦੀ ਹੋਂਦ ਹੋਈ ਸੀ।
* ਅੱਜ ਤੋਂ 5 ਕੁ ਹਜ਼ਾਰ ਸਾਲ ਪਹਿਲਾਂ ਕੱਪੜੇ ਦੀ ਖੋਜ਼ ਹੋਈ ਹੈ। ਸਿੰਧ ਘਾਟੀ ਦੀ ਸੱਭਿਅਤਾ ਅਤੇ ਹੜੱਪਾ ਦੀ ਖੁਦਾਈ ਦੌਰਾਨ ਕੱਪੜੇ ਦੇ ਟੁਕੜੇ ਮਿਲੇ ਹਨ।
? ਇੱਕ ਮਨੁੱਖ ਦੇ ਸਿਰ ਦੇ ਵਾਲਾਂ ਦੀ ਗਿਣਤੀ ਕਿੰਨੀ ਹੁੰਦੀ ਹੈ?
* ਇੱਕ ਮਨੁੱਖ ਦੇ ਸਿਰ ਦੇ ਵਾਲਾਂ ਦੀ ਗਿਣਤੀ ਦੋ-ਤਿੰਨ ਲੱਖ ਦੇ ਕਰੀਬ ਹੁੰਦੀ ਹੈ।
? ਨਹੁੰ ਕੱਟਣ ਅਤੇ ਵਾਲ ਕੱਟਣ ਤੇ ਦੁਬਾਰਾ ਆ ਜਾਂਦੇ ਹਨ ਪਰ ਮਨੁੱਖੀ ਸਰੀਰ ਦਾ ਕੋਈ ਅੰਗ ਕੱਟੇ ਜਾਣ ਤੇ ਦੁਬਾਰਾ ਨਹੀਂ ਆਉਂਦਾ? ਅਜਿਹਾ ਕਿਉਂ?
* ਨਹੁੰ ਤੇ ਵਾਲ ਮਨੁੱਖੀ ਸਰੀਰ ਵਿੱਚੋਂ ਫਾਲਤੂ ਹੋਇਆ ਪ੍ਰੋਟੀਨ ਹਨ। ਜੋ ਸਰੀਰ ਨਹੁੰ ਤੇ ਵਾਲਾਂ ਰਾਹੀਂ ਬਾਹਰ ਕੱਢਦਾ ਹੈ। ਪਰ ਬਾਕੀ ਅੰਗ ਅਜਿਹਾ ਨਹੀਂ ਹੁੰਦੇ।
? ਸਾਡੇ ਅੰਦਰੋਂ ਆਵਾਜ਼ ਕਿਵੇਂ ਪ੍ਰਗਟ ਹੁੰਦੀ ਹੈ?
* ਜਿਵੇਂ ਰੇਡਿਓ ਵਿੱਚੋਂ ਆਵਾਜ਼ ਪ੍ਰਗਟ ਹੁੰਦੀ ਹੈ, ਕਿਉਂਕਿ ਰੇਡੀਓ ਵਿੱਚ ਵਿਗਿਆਨਕਾਂ ਦੁਆਰਾ ਬਣਾਈਆਂ ਹੋਈਆਂ ਪ੍ਰਣਾਲੀਆਂ ਫਿੱਟ ਕੀਤੀਆਂ ਹੁੰਦੀਆਂ ਹਨ। ਇਸ ਤਰ੍ਹਾਂ ਹੀ ਜਦੋਂ ਅਸੀਂ ਕਲੀ ਵਿੱਚ ਪਾਣੀ ਪਾਉਂਦੇ ਹਾਂ, ਤਾਂ ਇਸ ਵਿੱਚੋਂ ਹਲਚਲ, ਆਵਾਜ਼ ਅਤੇ ਗਰਮੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਮਨੁੱਖੀ ਵਿਕਾਸ ਦੇ ਕਰੋੜਾਂ ਵਰ੍ਹਿਆਂ ਦੌਰਾਨ ਮਨੁੱਖੀ ਸਰੀਰ ਵਿੱਚ ਆਵਾਜ਼ ਪੈਦਾ ਕਰਨ ਦੀ ਅੰਗ ਪ੍ਰਣਾਲੀ ਵਿਕਸਿਤ ਹੋ ਗਈ।
? ਮਾਤਾ-ਪਿਤਾ ਦੇ ਦੋ ਬੱਚਿਆਂ ਵਿੱਚੋਂ ਇੱਕ ਚੁਸਤ ਤੇ ਦੂਜਾ ਸੁਸਤ ਕਿਉਂ ਹੁੰਦਾ ਹੈ?
* ਬੱਚੇ ਦੇ ਗੁਣ ਦੋ ਕਾਰਨਾਂ ਕਰਕੇ ਹੁੰਦੇ ਹਨ। ਇੱਕ ਉਸਨੂੰ ਵਿਰਾਸਤ ਵਿੱਚ ਮਿਲੇ ਗੁਣਾਂ ਕਰਕੇ, ਦੂਜਾ ਉਸਨੂੰ ਪਾਲਣ-ਪੋਸ਼ਣ ਸਮੇਂ ਪ੍ਰਾਪਤ ਮਾਹੌਲ। ਮਾਂ ਪਿਓ ਜਾਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਜਾਂ ਇਸ ਤੋਂ ਵੀ ਅਗਲੀਆਂ ਪੀੜ੍ਹੀਆਂ ਦੇ ਸਾਰੇ ਗੁਣ ਬੱਚਿਆਂ ਵਿੱਚ ਅਨੁਵੰਸਿਕ ਕਾਰਨਾਂ ਕਰਕੇ ਆ ਜਾਂਦੇ ਹਨ। ਇਨ੍ਹਾਂ ਵਿੱਚੋਂ ਕੁਝ ਗੁਣ ਪ੍ਰਭਾਵੀ ਹੋ ਜਾਂਦੇ ਹਨ ਬਾਕੀ ਸੁੱਤੇ ਪਏ ਰਹਿੰਦੇ ਹਨ। ਕਿਸੇ ਸਮੇਂ ‘ਤੇ ਆ ਕੇ ਉਨ੍ਹਾਂ ਗੁਣਾਂ ਦਾ ਪ੍ਰਗਟਾ* ਵੀ ਹੋ ਜਾਂਦਾ ਹੈ ਜੋ ਸੁੱਤੇ ਸਨ। ਜਿਵੇਂ ਇੱਕ ਮਾਂ-ਪਿਉ ਦੋਵੇਂ ਗੋਰੇ ਰੰਗ ਦੇ ਹੁੰਦੇ ਹਨ। ਪਰ ਉਨ੍ਹਾਂ ਦੇ ਪੈਦਾ ਹੋਏ ਬੱਚੇ ਦਾ ਰੰਗ ਕਾਲਾ ਹੈ। ਇਹ ਇਸ ਲਈ ਹੁੰਦਾ ਹੈ ਕਿ ਉਸਦੀਆਂ ਪਹਿਲੀਆਂ ਪੀੜ੍ਹੀਆਂ ਵਿੱਚੋਂ ਕਿਸੇ ਦਾਦਾ-ਦਾਦੀ, ਨਾਨਾ-ਨਾਨੀ ਜਾਂ ਪੜਦਾਦਾ ਜਾਂ ਪੜਨਾਨੀ ਕੋਈ ਨਾ ਕੋਈ ਕਾਲੇ ਰੰਗ ਦਾ ਜ਼ਰੂਰ ਹੋਵੇਗਾ। ਇਸ ਲਈ ਮਾਂ-ਪਿਉ ਦੇ ਦੋ ਬੱਚਿਆਂ ਵਿੱਚੋਂ ਇੱਕ ਦਾ ਸੁਸਤ ਹੋ ਜਾਣਾ ਤੇ ਦੂਜੇ ਦਾ ਚੁਸਤ ਹੋ ਜਾਣਾ ਸੰਭਵ ਹੋ ਹੀ ਸਕਦਾ ਹੈ।
? ਭਾਰਤ ਵਿੱਚ ਆਦਮੀ ਅਤੇ ਔਰਤ ਦੀ ਔਸਤਨ ਉਮਰ ਕਿੰਨੀ ਹੈ?
* ਭਾਰਤ ਵਿੱਚ ਆਦਮੀ, ਔਰਤਾਂ ਦੀ ਔਸਤਨ ਉਮਰ 65 ਕੁ ਸਾਲ ਦੇ ਲਗਭਗ ਹੈ।
? ਕੀ ਧੁੱਪ ਨਾਲ ਰੰਗ ਕਾਲਾ ਹੁੰਦਾ ਹੈ। ਜੇ ਹਾਂ ਤਾਂ ਕਿਵੇਂ।
* ਧੁੱਪ ਵਿੱਚ ਹਾਨੀਕਾਰਕ ਅਲਟ੍ਰਾਵਾਇਲਟ ਕਿਰਨਾਂ ਹੁੰਦੀਆਂ ਹਨ ਜਿਹੜੀਆਂ ਚਮੜੀ ਦਾ ਨੁਕਸਾਨ ਕਰਦੀਆਂ ਹਨ।
? ਬੰਦੇ ਦੇ ਮਰਨ ਤੋਂ ਬਾਅਦ ਕਿੰਨੀ ਦੇਰ ਤੱਕ ਉਸ ਬੰਦੇ ਦੇ ਅੰਗ ਵਰਤੇ ਜਾ ਸਕਦੇ ਹਨ?
* ਉਸਦੇ ਵੱਖ-ਵੱਖ ਅੰਗਾਂ ਲਈ ‘‘ਗ਼ਅਤਬ; ਕਰਨ ਦਾ ਸਮਾਂ ਵੱਖ-ਵੱਖ ਹੈੇ।
? ਅਕਲ ਦਾੜ੍ਹ ਹਰ ਕਿਸੇ ਦੀ ਅਲੱਗ-ਅਲੱਗ ਉਮਰ ਵਿੱਚ ਕਿਉਂ ਨਿਕਲਦੀ ਹੈ।
* ਇਹ ਸਰੀਰ ਵਿੱਚ ਉਪਲਬਧ ਖਣਿਜਾਂ, ਅਤੇ ਮਾਪਿਆਂ ਤੋਂ ਪ੍ਰਾਪਤ ਗੁਣਾਂ ਕਰਕੇ ਹੁੰਦਾ ਹੈ।
? ਹਰ ਇਨਸਾਨ ਦੀ ਸ਼ਕਲ ਇਕੋ ਜਿਹੀ ਕਿਉਂ ਨਹੀਂ ਹੁੰਦੀ। ਇਸ ਦਾ ਵਿਗਿਆਨਕ ਕਾਰਨ ਕੀ ਹੈ। ਕ੍ਰਿਪਾ ਕਰਕੇ ਸੌਖੀ ਜਿਹੀ ਭਾਸ਼ਾ ਵਿਚ ਦੱਸਣਾ?
* ਮਨੁੱਖੀ ਸਰੀਰ ਅਰਬਾਂ ਸੈੱਲਾਂ ਦਾ ਸੰਗ੍ਰਹਿ ਹੈ। ਜੇ ਸਾਡੇ ਕੋਲ 4 ਕੱਚ ਦੀਆਂ ਗੋਲੀਆਂ ਵੀ ਹੋਣ ਤਾਂ ਵੀ ਉਨ੍ਹਾਂ ਨੂੂੰ ਰੱਖਣ ਦੇ ਢੰਗ 24 ਹੁੰਦੇ ਨੇ। ਮਨੁੱਖੀ ਸਰੀਰ ਵਿਚ ਸੈੱਲਾਂ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹਰ ਇਨਸਾਨ ਦੀਆਂ ਸ਼ਕਲਾਂ ਅਲੱਗ-ਅਲੱਗ ਹੁੰਦੀਆਂ ਹਨ।
? ਮਰਨ ਤੋਂ ਬਾਅਦ ਵੀ ਮਨੁੱਖ ਦੇ ਵਾਲ ਕਿਉਂ ਵਧਦੇ ਹਨ।
* ਮਰਨ ਤੋਂ ਥੋੜ੍ਹੀ ਦੇਰ ਬਾਅਦ ਮਨੁੱਖੀ ਵਾਲ ਵਧਦੇ ਰਹਿੰਦੇ ਹਨ ਕਿਉਂਕਿ ਚਮੜੀ ਵਿਚੋਂ ਪ੍ਰੋਟੀਨ ਦੇ ਮੁਰਦਾ ਸੈੱਲ ਬਾਹਰ ਨਿਕਲਦੇ ਰਹਿੰਦੇ ਹਨ। ਮੌਤ ਤੋਂ ਦਸ ਘੰਟੇ ਬਾਅਦ ਇਹ ਕਿਰਿਆ ਬੰਦ ਹੋ ਜਾਂਦੀ ਹੈ।
? ਕਿੰਨੇ ਵੋਲਟ ਦੀ ਬਿਜਲੀ ਮਨੁੱਖ ਲਈ ਜਾਨਲੇਵਾ ਹੈ।
* ਬਿਜਲੀ ਦੇ ਵੋਲਟਜ਼ ਦੇ ਨਾਲ ਹੀ ਉਸ ਸਮੇਂ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਜਿੰਨਾ ਚਿਰ ਕੋਈ ਵਿਅਕਤੀ ਬਿਜਲੀ ਧਾਰਾ ਦੇ ਸੰਪਰਕ ਵਿਚ ਰਹਿੰਦਾ ਹੈ। ਕਈ ਵਾਰ ਤਾਂ ਕੋਈ ਵਿਅਕਤੀ 11 ਹਜ਼ਾਰ ਵੋਲਟਜ਼ ਝਟਕਾ ਖਾ ਕੇ ਵੀ ਬਚ ਜਾਂਦਾ ਹੈ, ਕਈ ਵਾਰੀ ਸੌ ਜਾਂ ਇਕ ਸੌ ਦਸ ਵੋਲਟੇਜ਼ ਦੀ ਬਿਜਲੀ ਵੀ ਜਾਨਲੇਵਾ ਹੋ ਨਿਬੜਦੀ ਹੈ।
? ਜਲਣ ਨਾਲ ਛਾਲੇ ਕਿਉਂ ਪੈਂਦੇ ਹਨ।
* ਸਰੀਰ ਦਾ 70 ਗ਼ੁਣਾ ਭਾਗ ਪਾਣੀ ਹੈ। ਜਦੋਂ ਸਰੀਰ ਦਾ ਕੁਝ ਭਾਗ ਜਲਦਾ ਹੈ ਤਾਂ ਉਸ ਥਾਂ ਨੂੰ ਠੰਢ ਪਹੁੰਚਾਉਣ ਲਈ ਪਾਣੀ ਦੇ ਆਲੇ-ਦੁਆਲੇ ਤੋਂ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਛਾਲੇ ਪੈ ਜਾਂਦੇ ਹਨ।