ਚੰਡੀਗੜ੍ਹ – ਮੋਹਾਲੀ ਵਿਖੇ ਬਨਣ ਜਾ ਰਹੇ ਏਅਰਪੋਰਟ ਦਾ ਨਾਂਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂਮ ਤੇ ਰੱਖਿਆ ਜਾਵੇ ਕਿਉਕਿ ਬਾਬਾ ਬੰਦਾ ਸਿੰਘ ਨੇ ਜੁਲਮ ਦੇ ਖਿਲਾਫ ਲੜਦਿਆਂ ਪਹਿਲੀ ਸਿੱਖ ਸਟੇਟ ਇਸ ਇਲਾਕੇ ਵਿੱਚ ਪੈਦਾ ਕੀਤੀ ਸੀ। ਮੁਗਲ ਸੰਲਤਨਤ ਦਾ ਖਾਤਮਾ ਕਰਦਿਆਂ ਚੱਪੜਚਿੜੀ, ਬਨੂੜ ਅਤੇ ਸਰਹਿੰਦ ਫ਼ਤਿਹ ਕਰਕੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ ਸੀ। ਇਸ ਕਰਕੇ ਇਸ ਮਹਾਨ ਯੋਧੇ ਦੇ ਨਾਮ ਤੇ ਏਅਰਪੋਰਟ ਦਾ ਨਾਂਮ ਰੱਖਣਾਂ ਅੱਣਖ, ਗੈਰਤ, ਗੋਰਵ ਅਤੇ ਇੱਜ਼ਤ ਦਾ ਪ੍ਰਤੀਕ ਹੋਵੇਗਾ। ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰਾਂ ਹਿੰਦ ਹਕੂਮਤ ਨ ਦਿੱਲੀ ਏਅਰਪੋਰਟ ਦਾ ਨਾਮ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੀ ਮਤੱਸਵੀ ਸੋਚ ਦੀ ਮਾਲਕ ਇੰਦਰਾਂ ਗਾਂਧੀ ਦੇ ਨਾਂਮ ਤੇ ਰੱਖ ਕੇ ਸਿੱਖ ਕੌਮ ਨੂੰ ਜਲੀਲ ਕੀਤਾ ਹੈ। ਸੈਂਟਰ ਹਕੁਮਤ ਦੁਬਾਰਾ ਫਿਰ ਮੋਹਾਲੀ ਹਵਾਈ ਅੱਡੇ ਦਾ ਨਾਂਮ ਕਿਸੇ ਅਜਿਹੇ ਕਾਤਿਲ, ਅਪਰਾਧੀ ਅਤੇ ਜਨੂਨੀ ਸੋਚ ਦੇ ਮਾਲਿਕ ਦੇ ਨਾਂਮ ਤੇ ਰੱਖਕੇ ਦੇਸ਼ ਵਿੱਚ ਵੱਸ ਰਹੀਆਂ ਕੌਮਾਂ ਨੂੰ ਅਪਮਾਨਤ ਕਰਨ ਦੀ ਗਲਤੀ ਨਾ ਕਰੇ। ਹਰਿਆਣੇ ਨਾਲ ਸੰਬੰਧਤ ਇਕ ਆਰ.ਐਸ.ਐਸ ਦੇ ਆਗੂ ਰਹੇ ਮੰਗਲ ਸੈਨ ਦੇ ਨਾਮ ਤੇ ਰੱਖਣ ਦੀਆਂ ਤਿਆਰੀਆਂ ਹੋ ਰਹੀ ਹਨ ਅਤੇ ਕੁਝ ਧਿਰਾਂ ਸ਼ਹੀਦ ਭਗਤ ਸਿੰਘ ਦੇ ਨਾਂਮ ਤੇ ਰੱਖਣ ਦੀ ਮੰਗ ਕਰ ਰਹੀਆ ਹਨ। ਜੇਕਰ ਅਜਿਹਾ ਕੀਤਾ ਗਿਆ ਤਾਂ ਸਿੱਖ ਕੌਮ ਇਸ ਨੂੰ ਬਰਦਾਸ਼ਤ ਨਹੀ ਕਰੇਗੀ। ਕਿਉਕਿ ਭਗਤ ਸਿੰਘ ਨੇ ਬੇਕਸੂਰ ਅੰਗਰੇਜ਼ ਅਫ਼ਸਰ ਮਿਸਟਰ ਸਾਂਡਰਸ ਅਤੇ ਹੈਡ-ਕਾਂਸਟੇਬਲ ਸ.ਚੰਨਣ ਸਿੰਘ ਨੂੰ ਮਾਰ ਦਿੱਤਾ ਸੀ। ਅਜਿਹੀ ਸੋਚ ਦੇ ਮਾਲਕ ਲੋਕਾਂ ਦੇ ਨਾਂਮ ਤੇ ਹਵਾਈ ਅੱਡੇ ਦਾ ਨਾਂਮ ਰੱਖਣਾ ਸਿੱਖ ਕੌਮ ਨੂੰ ਹੋਰ ਜਲੀਲ ਕਰਨ ਵਾਲੀ ਘੱਟੀਆ ਕਾਰਵਾਈ ਹੋਵੇਗੀ।
ਸ. ਮਾਨ ਨੇ ਕਿਹਾ ਕਿ ਹਿੰਦ ਹਕੂਮਤ ਸਿੱਖ ਕੌਮ ਦੀਆਂ ਜਾਇਜ਼ ਅਤੇ ਬੁਨਿਆਦੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਲਈ ਕਦਮ ਉਠਾਵੇ, ਸਿੱਖ ਕੌਮ ਦੀ ਨਸਲਕੂਸ਼ੀ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਨੂੰਨੀ ਕਾਰਵਾਈ ਕਰਕੇ ਕਟਿਹਰੇ ਵਿੱਚ ਖੜਾ ਕਰੇ, ਜਿਸ ਨਾਲ ਸਿੱਖ ਕੌਮ ਨੂੰ ਕੁਝ ਰਾਹਤ ਮਿਲ ਸਕੇਗੀ ਪਰ ਸੈਂਟਰ ਹਕੂਮਤ ਤੋਂ ਅਜਿਹੀ ਉਮੀਦ ਨਹੀ ਰੱਖੀ ਜਾ ਸਕਦੀ ਕਿਉਕਿ ਮੋਦੀ ਦੀ ਅਗਵਾਈ ਹੇਠਲੀ ਸੈਂਟਰ ਹਕੂਮਤ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਯਤਨਸ਼ੀਲ ਹੈ। ਦੇਸ਼ ਵਿੱਚ ਵਸੱਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਹੱਕ ਹਕੂਕਾਂ ਨੂੰ ਕੂਚਲਿਆ ਜਾ ਰਿਹਾ ਹੈ। ਆਪਣੀ ਕੌਮ ਦੇ ਹੱਕ ਵਿੱਚ ਅਵਾਜ਼ ਉਠਉਣ ਵਾਲਿਆ ਨੂੰ ਦੇਸ਼ ਧ੍ਰੋਹੀ ਐਲਾਨ ਕੇ ਜੇ਼ਲਾਂ ਵਿੱਚ ਡੱਕਣ ਦੀਆਂ ਘੱਟੀਆ ਕਾਰਵਾਈਆ ਜਾਰੀ ਹਨ। ਸ.ਮਾਨ ਨੇ ਕਿਹਾ ਹਕੂਮਤ ਦੀ ਇਸ ਵਿਤਕਰੇ-ਵਾਜੀ ਅਤੇ ਜ਼ਬਰ-ਜ਼ੁਲਮ ਖਿਲਾਫ਼ ਅਮਨ ਮਈ ਅਤੇ ਜਮਹੂਰੀਅਤ ਤਰੀਕੇ ਸਿੱਖ ਕੌਮ ਦੀ ਆਜ਼ਾਦੀ ਲਈ ਸ੍ਰ਼ੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣਾ ਸੰਘਰਸ਼ ਜ਼ਰੀ ਰੱਖੇਗਾ।