ਦੁਬੱਈ – ਸਾਊਦੀ ਅਰਬ ਅਤੇ ਬਹਿਰੀਨ ਨੇ ਪੈਟਰੋਲ,ਡੀਜ਼ਲ ਅਤੇ ਕੈਰੋਸਿਨ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਂਸਲਾ ਲਿਆ ਹੈ। ਸਾਊਦੀ ਅਰਬ ਪੈਟਰੋਲ ਦੀਆਂ ਕੀਮਤਾਂ ਵਿੱਚ 50 ਫੀਸਦੀ ਤੱਕ ਵਾਧਾ ਕਰੇਗਾ, ਜੋ ਕਿ ਮੰਗਲਵਾਰ ਤੋਂ ਲਾਗੂ ਹੋ ਜਾਵੇਗਾ।
ਸਾਊਦੀ ਅਰਬ ਦਾ ਇਸ ਸਾਲ ਦਾ ਬਜਟ ਘਾਟਾ 98 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਖਾੜੀ ਦੇਸ਼ਾਂ ਦੇ ਕਈ ਹੋਰ ਤੇਲ ਉਤਪਾਦਕ ਦੇਸ਼ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਤੇ ਵਿਚਾਰ ਕਰ ਰਹੇ ਹਨ।ਸਾਊਦੀ ਅਰਬ ਨੇ ਤੇਲ ਦੇ ਰੇਟਾਂ ਵਿੱਚ ਵਾਧੇ ਦਾ ਇਹ ਫੈਂਸਲਾ ਆਪਣੇ ਪੈਟਰੋਲੀਅਮ ਉਤਪਾਦਨਾਂ, ਬਿਜਲੀ ਅਤੇ ਪਾਣੀ ਵਿੱਚ ਦਿੱਤੀ ਜਾ ਰਹੀ ਸਬਸਿਡੀ ਵਿੱਚ ਕਟੌਤੀ ਕਰਨ ਤੋਂ ਬਾਅਦ ਲਿਆ ਗਿਆ ਹੈ। ਬਹਿਰੀਨ ਵਿੱਚ ਵੀ ਇਹ ਫੈਂਸਲਾ ਅਗਲੇ ਮਹੀਨੇ ਤੋਂ ਲਾਗੂ ਹੋ ਜਾਵੇਗਾ।