ਵਾਸ਼ਿੰਗਟਨ – ਅਮਰੀਕਾ ਦੀ ਸਾਬਕਾ ਵਿਦੇਸ਼ਮੰਤਰੀ ਅਤੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹਿਲਰੀ ਕਲਿੰਟਨ ਨੇ 2015 ਵਿੱਚ ਚੋਣ ਪਰਚਾਰ ਲਈ ਇੱਕਠੇ ਕੀਤੇ ਫੰਡ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਨੇ 11.2 ਮਿਲੀਅਨ ਡਾਲਰ ਮਤਲੱਬ 742 ਕਰੋੜ ਰੁਪੈ ਦੇ ਫੰਡ ਪ੍ਰਾਪਤ ਕੀਤੇ ਹਨ। ਇਸ ਵਿੱਚ 3.8 ਮਿਲੀਅਨ ਡਾਲਰ ਕੈਸ਼ ਹੈ।
ਹਿਲਰੀ ਨੇ ਆਪਣੇ ਚੋਣ ਪਰਚਾਰ ਲਈ 2015 ਵਿੱਚ 10 ਮਿਲੀਅਨ ਡਾਲਰ ਇਕੱਠੇ ਕਰਨ ਦਾ ਟੀਚਾ ਰੱਖਿਆ ਸੀ। ਉਨ੍ਹਾਂ ਵੱਲੋਂ ਚੌਥੀ ਤਿਮਾਹੀ ਵਿੱਚ ਜਮ੍ਹਾਂ ਕੀਤੇ ਗਏ 3.7 ਕਰੋੜ ਡਾਲਰ ਵੀ ਆਪਣੇ ਆਪ ਵਿੱਚ ਇੱਕ ਰਿਕਾਰਡ ਸਥਾਪਤ ਕਰ ਰਹੇ ਹਨ। ਰਾਸ਼ਟਰਪਤੀ ਨਾਂ ਰਹਿੰਦੇ ਹੋਏ ਇਹ ਕਿਸੇ ਦਾਅਵੇਦਾਰ ਦੁਆਰਾ ਜਮ੍ਹਾਂ ਕੀਤੀ ਗਈ ਸੱਭ ਤੋਂ ਵੱਡੀ ਰਾਸ਼ੀ ਹੈ। ਹਿਲਰੀ ਦੇ ਕਰੀਬੀ ਡੈਮੋਕਰੇਟ ਦਾਅਵੇਦਾਰ ਬੇਨ ਸੈਂਡਰਸ ਨੇ ਅਜੇ ਆਪਣੇ ਫੰਡਾਂ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।
ਰਾਸ਼ਟਰਪਤੀ ਅਹੁਦੇ ਦੇ ਰੀਪਬਲੀਕਨ ਉਮੀਦਵਾਰ ਡੋਨਾਲਡ ਟਰੰਪ ਚੋਣ ਪਰਚਾਰ ਤੇ ਹੋਣ ਵਾਲੇ ਸਾਰੇ ਖਰਚੇ ਖੁਦ ਹੀ ਉਠਾ ਰਹੇ ਹਨ। ਉਨ੍ਹਾਂ ਦੀ ਪਾਰਟੀ ਦੇ ਹੀ ਜੈਬ ਬੁਸ਼ ਨੇ ਭਾਂਵੇ 10 ਮਿਲੀਅਨ ਡਾਲਰ ਮਤਲੱਬ 662 ਕਰੋੜ ਰੁਪੈ ਦਾ ਅੰਕੜਾ ਪਾਰ ਕਰ ਲਿਆ ਸੀ, ਪਰ ਉਹ ਅਜੇ ਹਿਲਰੀ ਅਤੇ ਟਰੰਪ ਤੋਂ ਬਹੁਤ ਪਿੱਛੇ ਚੱਲ ਰਹੇ ਹਨ।