ਜਮੂੰ – ਜਮੂੰ-ਕਸ਼ਮੀਰ ਦੇ ਮੁੱਖਮੰਤਰੀ ਮੁਫ਼ਤੀ ਮੁਹੰਮਦ ਸਈਅਦ ਜੋ ਕਿ ਐਮਸ ਵਿੱਚ ਭਰਤੀ ਹਨ, ਉਨ੍ਹਾਂ ਦੀ ਸਿਹਤ ਪਹਿਲਾਂ ਨਾਲੋਂ ਬਹੁਤ ਜਿਆਦਾ ਖਰਾਬ ਹੋ ਗਈ ਹੈ। ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਬਹੁਤ ਮੁਸ਼ਕਿਲ ਆ ਰਹੀ ਹੈ। ਇਸ ਲਈ ਉਨ੍ਹਾਂ ਨੂੰ ਆਈਸੀਯੂ ਵਿੱਚ ਹੁਣ ਵੈਂਟੀਲੇਟਰ ਸਪੋਰਟ ਦਿੱਤੀ ਗਈ ਹੈ।
ਐਮਸ ਦੇ ਮਾਹਿਰ ਡਾਕਟਰਾਂ ਦੀ ਟੀਮ ਮੁੱਖਮੰਤਰੀ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਅਜਿਹੇ ਹਾਲਾਤ ਵਿੱਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪੀਡੀਪੀ ਦੀ ਪ੍ਰਧਾਨ ਅਤੇ ਉਨ੍ਹਾਂ ਦੀ ਬੇਟੀ ਮਹਿਬੂਬਾ ਮੁਫ਼ਤੀ ਨੂੰ ਜਲਦੀ ਹੀ ਰਾਜ ਦੀ ਕਾਰਜਕਾਰੀ ਮੁੱਖਮੰਤਰੀ ਦੀ ਜਿੰਮੇਵਾਰੀ ਸੌਂਪੀ ਜਾ ਸਕਦੀ ਹੈ। ਪੀਡੀਪੀ ਦੇ ਉਚ ਨੇਤਾਵਾਂ ਨੇ ਰਾਜਨੀਤਕ ਸਥਿਤੀ ਨੂੰ ਵੇਖਦੇ ਹੋਏ ਰਾਜ ਦੇ ਰਾਜਪਾਲ ਵੋਹਰਾ ਨਾਲ ਵੀ ਮੁਲਾਕਾਤ ਕੀਤੀ ਹੈ। ਮੌਜੂਦਾ ਰਾਜਨੀਤਕ ਹਾਲਾਤ ਨੂੰ ਵੇਖਦੇ ਹੋਏ ਮਹਿਬੂਬਾ ਨੂੰ ਕੇਅਰਟੇਕਰ ਮੁੱਖਮੰਤਰੀ ਬਣਾਉਣ ਤੋਂ ਇਲਾਵਾ ਹੋਰ ਕੋਈ ਵੀ ਸਥਾਈ ਬਦਲ ਨਹੀਂ ਹੈ।