ਬਰੈਂਪਟਨ:-ਸਰਬੱਤ ਖਾਲਸਾ ਵਲੋਂ ਨਿਯੁਕਤ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਨਮਾਨ ਕਰਨ ਜਾ ਰਿਹਾ ਪੰਜਾਬ ਤੋਂ ਦਿੱਲੀ ਤੱਕ “ਸਨਮਾਨ ਮਾਰਚ” ਵਿੱਚ ਹੁਮ ਹੁਮਾਂ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ। ਇਹ ਅਪੀਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਦੇ ਵੱਖ ਵੱਖ ਯੂਨਿਟਾਂ ਵਲੋਂ ਕੀਤੀ ਗਈ ਹੈ। ਮੀਡੀਆ ਨੂੰ ਭੇਜੇ ਪ੍ਰੈੱਸ ਨੋਟ ਵਿੱਚ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਕੁੱਝ ਲੁੱਕਵੀਆਂ ਤਾਕਤਾਂ ਨੇ 10 ਨਵੰਬਰ 2015 ਤੋਂ ਹੀ ਭਾਈ ਹਵਾਰਾ ਦੀ ਨਿਯੁਕਤੀ ਤੇ ਕਿੰਤੂ ਪ੍ਰੰਤੂ ਕਰਨ ਦੀਆਂ ਕੋਸਿ਼ਸਾਂ ਆਰੰਭੀਆਂ ਹੋਈਆਂ ਹਨ। ਕੈਨੇਡਾ ਈਸਟ ਦੇ ਯੂਥ ਦੇ ਪ੍ਰਧਾਨ ਪਰਮਿੰਦਰ ਸਿੰਘ ਨੇ ਕਿਹਾ ਕਿ ਡਾ. ਗੁਰਦਰਸ਼ਨ ਢਿਲੋਂ ਨੇ ਭਾਈ ਸਾਹਿਬ ਦੀ ਨਿਯੁਕਤ ਉਪਰ ਸ਼ਰਮਨਾਕ ਹਮਲੇ ਕੀਤੇ ਹਨ। ( “We totally reject the talk of Khalistan and propping of convicted militants to sacred offices.) ਪਰਮਿੰਦਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਕੰਵੈਕਟਡ ਮਿਲੀਟੈਂਟ ਕਹਿਣ ਵਾਲੇ ਅਜਿਹੇ ਬੁੱਧੀਜੀਵੀਆਂ ਨੂੰ ਸਿੱਖ ਕੌਮ ਨੂੰ ਮੂੰਹ ਨਹੀਂ ਲਾਵੇ। ਇਨਾਂ ਸਭ ਦਾ ਜਬਰਦਸਤ ਅਤੇ ਮੂੰਹ ਤੋੜਵਾਂ ਜੁਆਬ ਦੇਣ ਲਈ 10 ਜਨਵਰੀ ਨੂੰ ਸ੍ਰੀ ਫਤਹਿਗੜ ਸਾਹਿਬ ਤੋਂ ਰਵਾਨਾ ਹੋ ਰਹੇ ਸਨਮਾਨ ਮਾਰਚ ਵਿੱਚ ਸ਼ਾਮਲ ਹੋਵੋ।
ਸੁਖਮਿੰਦਰ ਸਿੰਘ ਹੰਸਰਾ ਨੇ ਡਾ. ਢਿਲੋ ਦੇ ਸਕਰੋਲ ਨਾਮੀ ਵੈਬਸਾਈਟ ਦੇ ਪੱਤਰਕਾਰ ਚੰਦਰ ਸੂਤਾ ਡੋਗਰਾ ਨੂੰ ਦਿੱਤੇ ਬਿਆਨ ਦੇ ਸਬੰਧ ਵਿੱਚ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹੀ ਉਹ ਲੁੱਕਵੀਆਂ ਤਾਕਤਾਂ ਹਨ ਜੋ ਪੰਜਾਬ ਵਿੱਚ ਪੰਥਕ ਰੂਝਾਨ ਵਿੱਚ ਭੰਬਲਭੂਸੇ ਪੈਦਾ ਕਰਨ ਲਈ ਕੋਈ ਨਾ ਕੋਈ ਬਿਆਨ ਦਿੰਦੀਆਂ ਰਹਿੰਦੀਆਂ ਹਨ। ਹੰਸਰਾ ਨੇ ਕਿਹਾ ਕਿ ਅਜਿਹੇ ਬੁੱਧੀਜੀਵੀ ਦੇਸ਼ਾਂ ਵਿਦੇਸ਼ਾਂ ਵਿੱਚ ਆ ਕੇ ਹੋਰ ਗੱਲਾਂ ਬੋਲਦੇ ਹਨ ਜਦੋਂ ਕਿ ਪੰਜਾਬ ਅੰਦਰ ਉਸਦੇ ਉਲਟ ਊਟਪਟਾਂਗ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਨਟਾਰੀਓ ਦੇ ਪ੍ਰਧਾਨ ਕਰਨੈਲ ਸਿੰਘ ਫਤਿਹਗੜ ਸਾਹਿਬ ਨੇ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਸਾਡੇ ਜਥੇਦਾਰ ਹਨ, ਬਾਵੇਂ ਕਿ ਉਨ੍ਹਾਂ ਦਾ ਪਹਿਲਾਂ ਹੀ ਅਥਾਹ ਸਤਿਕਾਰ ਸੀ, ਪਰ ਜਥੇਦਾਰ ਨਿਯੁਕਤ ਹੋਣ ਤੋਂ ਬਾਅਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਦੁਨੀਆਂ ਭਰ ਵਿੱਚ ਸਤਿਕਾਰ ਅਤੇ ਸਨਮਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕੀਤੀ ਕਿ ਪੰਜਾਬ ਤੋਂ ਦਿੱਲੀ ਤੱਕ 10 ਜਨਵਰੀ ਨੂੰ ਰਵਾਨਾ ਹੋ ਰਹੇ ਸਨਮਾਨ ਮਾਰਚ ਵਿੱਚ ਪ੍ਰੀਵਾਰਾਂ ਸਮੇਤ ਆਪਣੇ ਵਾਹਨ ਲੈ ਕੇ ਸ਼ਾਮਲ ਹੋਵੋ ਜੀ।