ਮਾਸਕੋ-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਰੂਸੀ ਰਾਸ਼ਟਰਪਤੀ ਦਿਮਿਤ੍ਰੀ ਮੇਹਵੇਦੇਵ ਪ੍ਰਮਾਣੂ ਹਥਿਆਰਾਂ ਦੀ ਵਿਆਪਕ ਕਟੌਤੀ ਬਾਰੇ ਸਹਿਮਤ ਹੋ ਗਏ ਹਨ। ਇਸ ਸਮਝੌਤੇ ਦੇ ਹੋਂਦ ਵਿਚ ਆਉਣ ਦੇ ਸੱਤ ਸਾਲਾਂ ਦੇ ਅੰਦਰ ਦੋਵੇਂ ਦੇਸ਼ਾਂ ਨੂੰ ਪ੍ਰਮਾਣੂ ਹਥਿਆਰਾਂ ਦੀ ਗਿਣਤੀ 1700 ਤੋਂ ਹੇਠਾਂ ਲਿਆਉਣੀ ਹੋਵੇਗੀ।
ਰਾਸ਼ਟਰਪਤੀ ਓਬਾਮਾ ਅਤੇ ਮੇਦਵੇਦੇਵ ਨੇ ਆਸ ਪ੍ਰਗਟਾਈ ਕਿ ਰਾਸ਼ਟਰਪਤੀ ਓਬਾਮਾ ਦੀ ਯਾਤਰਾ ਨਾਲ ਦੋਵੇਂ ਦੇਸ਼ਾਂ ਨੂੰ ਤਨਾਅਪੂਰਣ ਸਬੰਧ ਸੁਧਾਰਨ ਵਿਚ ਮਦਦ ਮਿਲੇਗੀ। ਇਸ ਤੋਂ ਪਹਿਲਾਂ ਓਬਾਮਾ ਨੇ ਕਿਹਾ ਕਿ ਦੋਵੇਂ ਦੇਸਲਾਂ ਵਿਚਕਾਰ ਮਤਭੇਦ ਤੋਂ ਵਧੇਰੇ ਸਾਂਝੀਆਂ ਚੀਜ਼ਾਂ ਹਨ। ਉਥੇ ਮੇਦਵੇਦੇਵ ਨੇ ਕਿਹਾ ਕਿ ਹੁਣ ਇਤਿਹਾਸ ਦੇ ਕੁਝ ਪੰਨਿਆਂ ਨੂੰ ਬੰਦ ਕਰਕੇ ਭਵਿੱਖ ਦੇ ਨਵੇਂ ਪੰਨੇ ਖੋਲ੍ਹਾਂਗੇ। ਇਸਦੇ ਨਾਲ ਹੀ ਅਫ਼ਗਾਨਿਸਤਾਨ ਅਤੇ ਈਰਾਨ ਵੀ ਗੱਲਬਾਤ ਦੇ ਏਜੰਡੇ ‘ਤੇ ਹੈ।
ਮਾਸਕੋ ਵਿਚ ਤਿੰਨ ਘੰਟਿਆਂ ਦੀ ਗੱਲਬਾਤ ਤੋਂ ਬਾਅਦ ਓਬਾਮਾ ਅਤੇ ਮੇਦਵੇਦੇਵ ਨੇ ਇਕ ਸਾਂਝੇ ਬਿਆਨ ‘ਤੇ ਦਸਤਖਤ ਕੀਤੇ ਜਿਸਤੋਂ ਬਾਅਦ ਹਥਿਆਰਾਂ ‘ਤੇ ਕੰਟਰੋਲ ਦੀ ਇਕ ਨਵੀਂ ਸੰਧੀ ‘ਤੇ ਗੱਲਬਾਤ ਦੇ ਰਾਹ ਖੁਲ੍ਹਣਗੇ।
ਅਮਰੀਕਾ-ਰੂਸ ਵਲੋਂ ਹਥਿਆਰਾਂ ਦੀ ਕਟੌਤੀ ਦਾ ਐਲਾਨ
This entry was posted in ਅੰਤਰਰਾਸ਼ਟਰੀ.