ਸੋਲ – ਨਾਰਥ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨੇ ਕਿਹਾ ਹੈ ਕਿ ਉਨ੍ਹਾਂ ਨੇ ਹਾਈਡਰੋਜਨ ਬੰਬ ਦਾ ਟੈਸਟ ਅਮਰੀਕਾ ਤੋਂ ਪਰਮਾਣੂੰ ਯੁੱਧ ਦੇ ਖਤਰੇ ਨੂੰ ਵੇਖਦੇ ਹੋਏ ਕੀਤਾ ਹੈ ਅਤੇ ਇਹ ਉਨ੍ਹਾਂ ਦਾ ਸਵੇਸੁਤੰਤਰਤਾ ਦਾ ਅਧਿਕਾਰ ਹੈ।
ਉਤਰੀ ਕੋਰੀਆ ਦੀ ਸਰਕਾਰੀ ਕਮੇਟੀ ਕੇਸੀਐਨਏ ਨਾਲ ਗੱਲਬਾਤ ਦੌਰਾਨ ਕਿਮ ਨੇ ਕਿਹਾ, “ ਉਤਰੀ ਕੋਰੀਆ ਦੇ ਹਾਈਡਰੋਜਨ ਬੰਬ ਦਾ ਟੈਸਟ ਅਮਰੀਕਾ ਦੀ ਅਗਵਾਈ ਵਾਲੀ ਸਾਮਰਾਜਵਾਦੀ ਸ਼ਕਤੀਆਂ ਦੇ ਪਰਮਾਣੂੰ ਯੁੱਧ ਦੇ ਖਤਰੇ ਨੂੰ ਵੇਖਦੇ ਹੋਏ ਆਤਮ ਰੱਖਿਆ ਦੇ ਲਈ ਕੀਤਾ ਗਿਆ ਹੈ। ਇਹ ਖੇਤਰੀ ਸੁਰੱਖਿਆ ਅਤੇ ਕੋਰਆਈ ਦੀਪ ਵਿੱਚ ਸ਼ਾਂਤੀ ਲਈ ਜਰੂਰੀ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਇੱਕ ਸੁਤੰਤਰ ਦੇਸ਼ ਦਾ ਲੀਗਲ ਅਧਿਕਾਰ ਹੈ ਅਤੇ ਇਸ ਨਿਰਪੱਖ ਕਾਰਵਾਈ ਦੀ ਕਿਸੇ ਨੂੰ ਵੀ ਆਲੋਚਨਾ ਨਹੀਂ ਕਰਨੀ ਚਾਹੀਦੀ।