ਗੁਲਜ਼ਾਰ ਗਰੁੱਪ ਆਫ਼ ਇਸਟੀਟਿਊਟਸ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਵਲੋਂ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਐਗਜ਼ੀਕਿਊਟਿਵ ਡਾਇਰੈਟਕਰ ਗੁਰਕੀਰਤ ਵਲੋਂ ਕੈਂਪਸ ਵਿਚ ਸਾਂਝੇ ਤੌਰ ਤੇ ਲੋਹੜੀ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਇਸ ਮੌਕੇ ਤੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੇ ਲੋਹੜੀ ਵਿਚ ਤਿੱਲ, ਮੂੰਗਫਲੀ ਅਤੇ ਗੱਚਕ ਆਦਿ ਪਾਕੇ ਸ਼ਗਨ ਕਰਦੇ ਹੋਏ ਲੋਹੜੀ ਦੇ ਗੀਤ ਗਾਏ। ਇਸ ਦੇ ਨਾਲ ਹੀ ਵਿਦਿਆਰਥੀਆਂ ਵਲੋਂ ਇਕ ਰੰਗਾ-ਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਜਿਸ ਵਿਚ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਤੇ ਵਿਦਿਆਰਥੀਆਂ ਨੇ ਗਿੱਧਾ,ਭੰਗੜਾ ਅਤੇ ਸੱਕਿਟਾਂ ਆਦਿ ਪੇਸ਼ ਕੀਤੀਆਂ, ਜਿਸ ਦਾ ਸਾਰਿਆਂ ਨੇ ਖੂਬ ਆਨੰਦ ਮਾਣਿਆ।
ਇਸ ਪ੍ਰੋਗਰਾਮ ਦੇ ਅੰਤ ਵਿਚ ਗੁਰਪ੍ਰੀਤ ਸਿੰਘ ਨੇ ਸਾਰੇ ਵਿਦਿਆਰਥੀਆਂ ਨੂੰ ਇਸ ਪੱਵਿਤਰ ਤਿਉਹਾਰ ਦੀ ਵਧਾਈ ਦਿੰਦੇ ਹੋਏ ਲੋਹੜੀ ਦੇ ਇਸ ਤਿਉਹਾਰ ਦੇ ਇਤਿਹਾਸ ਸਬੰਧੀ ਜਾਣਕਾਰੀ ਦਿਤੀ ਅਤੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਤੋਂ ਬਾਦ ਠੰਢ ਘੱਟਣੀ ਸ਼ੁਰੂ ਹੋ ਜਾਂਦੀ ਹੈ। ਇਸ ਦੇ ਇਲਾਵਾ ਲੋਹੜੀ ਦਾ ਤਿਉਹਾਰ ਕਈ ਸਮਾਜਿਕ ਅਤੇ ਲੋਕ ਤੱਥਾਂ ਨਾਲ ਜੁੜਿਆ ਹੋਇਆ ਹੈ।
ਵੱਖ ਵੱਖ ਧਰਮਾਂ ਦੀ ਏਕਤਾ ਦਾ ਪ੍ਰਤੀਕ ਹੈ ਲੋਹੜੀ ਦਾ ਤਿਉਹਾਰ- ਗੁਰਕੀਰਤ ਸਿੰਘ
This entry was posted in ਪੰਜਾਬ.
BARRAH CHANGA UDDAM HAI BACHIAN NU SABHACHAR NAL JORRANA>