ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪੀ ਏ ਯੂ ਇੰਪਲਾਈਜ ਯੂਨੀਅਨ ਦੀ ਚੋਣਾਂ 5 ਫਰਵਰੀ 2016 ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਪੀ ਏ ਯੂ ਇੰਪਲਾਈਜ ਡੈਮੋਕ੍ਰੇਟਿਕ ਮੰਚ ਅਤੇ ਪੀ ਏ ਯੂ ਇੰਪਲਾਈਜ ਵੈਲਫੇਅਰ ਫਰੰਟ ਵੱਲੋਂ ਅੱਜ ਸਾਂਝੀ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਦੌਰਾਨ ਫਰਵਰੀ 2016 ਦੀਆਂ ਚੋਣਾਂ ਮਿਲ ਕੇ ਲੜਨ ਦਾ ਸਰਬਸੰਮਤੀ ਨਾਲ ਫੈਸਲਾ ਹੋਇਆ। ਪੀ ਏ ਯੂ ਇੰਪਲਾਈਜ ਡੈਮੋਕ੍ਰੇਟਿਕ ਮੰਚ ਅਤੇ ਪੀ ਏ ਯੂ ਇੰਪਲਾਈਜ ਵੈਲਫੇਅਰ ਫਰੰਟ ਦੇ ਚੇਅਰਮੈਨ ਸ਼੍ਰੀ ਸੁਰਿੰਦਰ ਪਾਲ ਅਤੇ ਸ੍ਰੀ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਚੋਣਾਂ ਪੌੜੀ ਚੋਣ ਨਿਸ਼ਾਨ ਤੇ ਲੜੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼੍ਰੀ ਕੇਵਲ ਕ੍ਰਿਸ਼ਨ ਸਚਦੇਵਾ, ਪ੍ਰਧਾਨ, ਸ਼੍ਰੀ ਸਵਰਨ ਸਿੰਘ, ਜਨਰਲ ਸਕੱਤਰ ਅਤੇ ਸ਼੍ਰੀ ਅਵਤਾਰ ਚੰਦ ਸੀਨੀਅਰ ਮੀਤ ਪ੍ਰਧਾਨ ਵਜੋਂ ਚੋਣ ਲੜਨਗੇ। ਬਾਕੀ ਸੀਟਾਂ ਤੇ ਦੋਵਾਂ ਗਰੁੱਪਾਂ ਦੀ ਸਹਿਮਤੀ ਨਾਲ ਉਮੀਦਵਾਰ ਖੜੇ ਕੀਤੇ ਜਾਣਗੇ।
ਪੀ ਏ ਯੂ ਇੰਪਲਾਈਜ ਡੈਮੋਕ੍ਰੇਟਿਕ ਮੰਚ ਅਤੇ ਪੀ ਏ ਯੂ ਇੰਪਲਾਈਜ ਵੈਲਫੇਅਰ ਫਰੰਟ ਵੱਲੋਂ ਮਿਲ ਕੇ ਚੋਣਾਂ ਲੜਨ ਦਾ ਐਲਾਨ
This entry was posted in ਪੰਜਾਬ.