ਅੰਮ੍ਰਿਤਸਰ :- ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਵਲੋਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ 31ਵੇਂ ਗੇੜ ਦੀ ਧਰਮ ਪ੍ਰਚਾਰ ਮੁਹਿੰਮ ਮਾਲਵੇ ਦੇ ਮੁਕਤਸਰ ਹਲਕੇ ‘ਚ ਆਰੰਭੀ ਗਈ ਹੈ। ਅੱਜ ਇਹ 31ਵੇਂ ਗੇੜ ਦੀ ਧਰਮ ਪ੍ਰਚਾਰ ਵਹੀਰ ਭਾਈ ਗੁਰਦਾਸ ਹਾਲ ਤੋਂ ਅਰਦਾਸ ਉਪਰੰਤ ਜੈਕਾਰਿਆ ਦੀ ਗੁੰਜ ਨਾਲ ਰਵਾਨਾਂ ਹੋਈ। ਇਸ ਦੌਰਾਨ ਮੁਕਤਸਰ ਦੇ ਦੋਦਾ ਹਲਕੇ ਦੇ ਦੱਸਾਂ ਪਿੰਡਾਂ ਵਿਚ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ। 31ਵੇਂ ਗੇੜ ਦੀ ਧਰਮ ਪ੍ਰਚਾਰ ਵਹੀਰ ਦਾ ਪਹਿਲਾ ਸਮਾਗਮ 10 ਜੁਲਾਈ ਨੂੰ ਪਿੰਡ ਥਾਂਦੇਵਾਲਾ ਵਿਖੇ ਹੋਵੇਗਾ। ਇਸ ਤੋਂ ਅਗਲੇ ਸਮਾਗਮ ਪਿੰਡ ਚੋਤਰਾ, ਉਦੇਕਰਨ, ਕੋਟਲੀ ਸੰਘਰ, ਵੜਿੰਗ, ਖੋਖਰ, ਹਰਾਜ਼, ਬਾਜਾ ਮਰਾੜ, ਵੱਟੂ ਅਤੇ 19 ਜੁਲਾਈ ਨੂੰ ਮੁੱਖ ਸਮਾਗਮ ਪਿੰਡ ਚੜੈਵਾਨ ਵਿਖੇ ਹੋਵੇਗਾ।
ਇਸ ਮੋਕੇ ਜਥੇਦਾਰ ਬਲਦੇਵ ਸਿੰਘ ਨੇ ਪਤੱਰਕਾਰਾਂ ਨੂੰ ਗਲਬਾਤ ਕਰਦਿਆ ਕਿਹਾ ਕਿ ਗੁਰੂ ਗ੍ਰੰਥ ਸਾਹਿਬ ‘ਚ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਭਗਤ ਸੈਣ ਜੀ, ਭਗਤ ਨਾਮਦੇਵ ਜੀ, ਭਗਤ ਧੰਨਾ ਜੀ ਆਦਿ ਅਲਗ ਅਲਗ ਭਾਈਚਾਰੇ ਨਾਲ ਸੰਬੰਧਤ ਭਗਤਾ ਦੀ ਬਾਣੀ ਦਰਜ ਹੈ ਅਤੇ ਪੁਰੀ ਹਯਾਤੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਨਿਵਾਉਂਦੀ ਹੈ। ਗੁਰੂ ਨਾਨਕ ਦੇ ਦਰ ਤੇ ਜਾਤ-ਪਾਤ ਦਾ ਕੋਈ ਭੇਦ ਭਾਵ ਨਹੀ। ਰਵਿਦਾਸ ਭਾਈਚਾਰੇ ਵਲੋਂ ਆਸਟ੍ਰੀਆ, ਇਟਲੀ ਅਤੇ ਹੋਰ ਦੇਸ਼ਾ ‘ਚ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਾਪਸ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਇਹ ਪੰਥ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ। ਰਵਿਦਾਸ ਭਾਈਚਾਰਾ ਸਿੱਖ ਕੌਮ ਦਾ ਅਨਿਖੜਵਾ ਅੰਗ ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਧਰਮ ਪ੍ਰਚਾਰ ਲਹਿਰ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਧਰਮ ਪ੍ਰਚਾਰ ਲਹਿਰ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਸਿੱਖੀ ਤੋਂ ਬੇਮੁਖ ਹੋਏ ਲੋਕਾ ਨੂੰ ਸਿੱਖੀ ਨਾਲ ਜੋੜਨਾ, ਨੌਜਵਾਨਾਂ ਨੂੰ ਨਸ਼ਿਆਂ ਵਰਗੇ ਕੌਹੜ ਤੋਂ ਸੁਚੇਤ ਕਰਨਾ ਅਤੇ ਨਸ਼ਾ ਕਰਦੇ ਨੌਜਵਾਨਾਂ ਦਾ ਮੁਫ਼ਤ ਇਲਾਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਵਿਚ ਕਰਵਾਉਣਾ, ਪਤਿਤ ਹੋਏ ਨੌਜਵਾਨਾਂ ਦੇ ਕੇਸ ਰਖਵਾਉਣੇ, ਅਮੀਰ ਧਾਰਮਿਕ ਵਿਰਸੇ ਤੋਂ ਜਾਨੂ ਕਰਵਾਉਣਾ ਅਤੇ ਉਨ੍ਹਾਂ ਨੂੰ ਗੁਰੂ ਗੰ੍ਰਥ ਅਤੇ ਪੰਥ ਨਾਲ ਜੋੜਨਾ ਧਰਮ ਪ੍ਰਚਾਰ ਲਹਿਰ ਦਾ ਮੁਖ ਮਿਸ਼ਨ ਹੋਵੇਗਾ।
ਧਰਮ ਪ੍ਰਚਾਰ ਲਹਿਰ ਦੇ ਸਮਾਗਮਾਂ ਦੌਰਾਨ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿਚ ਡਾਕਟਰਾਂ ਦੀ ਟੀਮ ਵੱਲੋਂ ਮਰੀਜਾ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਅਤੇ ਦਵਾਈਆਂ ਦਿੱਤੀਆਂ ਜਾਣਗੀਆ। ਇਸ ਦੌਰਾਨ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੇ ਮੁਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਭਾਈ ਸੁਖਰਾਜ ਸਿੰਘ ਵੇਰਕਾ, ਯੁਥ ਅਕਾਲੀ ਦਲ ਦੇ ਭਾਈ ਮਹਾਂਵੀਰ ਸਿੰਘ ਸੁਲਤਾਨਵਿੰਡ, ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਭਾਈ ਹਰਜੀਤ ਸਿੰਘ, ਭਾਈ ਤਮਿੰਦਰ ਸਿਘ ਮੀਡੀਆ ਸਲਾਹਕਾਰ, ਭਾਈ ਗੁਰਿੰਦਰ ਸਿੰਘ ਰਾਜਾ ਪੈਸ ਸਕੱਤਰ ਅਖੰਡ ਕੀਰਤਨੀ ਜਥਾ, ਸ਼੍ਰੀ ਹਰਿਮੰਦਰ ਸਾਹਿਬ ਤੋਂ ਪੁਜੇ ਹਜ਼ੂਰੀ ਰਾਗੀ ਜਥੇ, ਢਾਢੀ ਜਥੇ, ਪ੍ਰਚਾਰਕ ਭਾਈ ਸਰਬਜੀਤ ਸਿੰਘ ਸੋਹੀਆ, ਭਾਈ ਕੁਲਰਾਜ ਸਿੰਘ ਵੱਲਾ, ਭਾਈ ਇੰਦਰਜੀਤ ਸਿੰਘ, ਭਾਈ ਮਨਜੀਤ ਸਿੰਘ ਕਾਦੀਆਂ, ਭਾਈ ਤਜਿੰਦਰ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਗੁਰਵਿੰਦਰ ਸਿੰਘ, ਧਰਮੀ ਫੋਜੀ ਭਾਈ ਮੇਹਰ ਸਿੰਘ, ਭਾਈ ਕਿਰਪਾਲ ਸਿੰਘ ਬਾਦੀਆ, ਭਾਈ ਮੇਜਰ ਸਿੰਘ, ਭਾਈ ਕਾਬਲ ਸਿੰਘ, ਭਾਈ ਗੁਰਮੇਜ ਸਿੰਘ ਤੋਂ ਇਲਾਵਾ ਭਾਈ ਸਖਵਿੰਦਰ ਸਿੰਘ, ਭਾਈ ਇੰਦਰਪਾਲ ਸਿੰਘ, ਮੁਖਤਿਆਰ ਸਿੰਘ ਸੁਲਤਾਨਵਿੰਡ ਵੀ ਧਰਮ ਪ੍ਰਚਾਰ ਵਹੀਰ ਦੇ ਨਾਲ ਚੱਲ ਰਹੇ ਹਨ।