ਨਿਊਯਾਰਕ-ਦੁਨੀਆਂ ਦੇ ਸਭ ਤੋਂ ਵੱਧ ਲੋੜੀਂਦੇ ਅਤਿਵਾਦੀ ਓਸਾਮਾ ਬਿਨ ਲਾਦੇਨ ਦੇ ਬੇਟੇ ਉਮਰ ਨੂੰ ਵੀ ਲਗਦਾ ਹੈ ਕਿ ਉਸਦਾ ਪਿਤਾ ਕਾਫ਼ੀ ਬੁਰਾ ਆਦਮੀ ਹੈ। ਉਸਨੇ ਕਿਹਾ ਕਿ ਉਸਦਾ ਬਾਪ ਆਪਣੇ ਪ੍ਰਵਾਰ ਨੂੰ ਪਿਆਰ ਕਰ ਦੇ ਮੁਕਾਬਲੇ ਦੁਸ਼ਮਣ ਤੋਂ ਕਿਤੇ ਵਧੇਰੇ ਨਫ਼ਰਤ ਕਰਦਾ ਹੈ। ਉਸਨੇ ਇਹ ਗੱਲਾਂ “ਗਰੋਇੰਗ ਅਪ ਬਿਨ ਲਾਦੇਨ” ਯਾਦਾਂ ਵਿਚ ਲਿਖੀਆਂ ਹਨ।
ਲਾਦੇਨ ਦੇ ਬੇਟੇ ਨੇ ਇਹ ਯਾਦਾਂ ਆਪਣੀ ਮਾਂ ਨਜਵਾ ਲਾਦੇਨ ਦੇ ਨਾਲ ਰਲਕੇ ਲਿਖੀਆਂ ਹਨ। ਨਜਵਾ ਲਾਦੇਨ ਦੀ ਪਹਿਲੀ ਬੀਵੀ ਹੈ। 28 ਸਾਲ ਦੇ ਉਮਰ ਨੇ ਲਿਖਿਆ ਹੈ ਕਿ ਉਸਨੂੰ ਆਪਣੇ ਪਿਤਾ ਦੀ ਸ਼ੈਤਾਨੀ ਦਾ ਪਹਿਲੀ ਵਾਰ ਉਦੋਂ ਅਹਿਸਾਸ ਹੋਇਆ ਜਦ ਅਲ ਕਾਇਦਾ ਦੇ ਲੋਕ ਉਸਨੂੰ ਛੋਟੇ ਕੁਤਿਆਂ ਨੂੰ ਚੁਕਕੇ ਲੈ ਗਏ ਅਤੇ ਰਸਾਇਨਕ ਜੰਗ ਦੀ ਵਰਤੋਂ ਲਈ ਉਨ੍ਹਾਂ ਨੂੰ ਗੈਸ ਚੈਂਬਰ ਵਿਚ ਮਾਰ ਦਿੱਤਾ। ਉਸ ਵੇਲੇ ਮੈਂ ਟੀਨ ਏਜਰ ਸਾਂ। ਉਸਦਾ ਕਹਿਣਾ ਹੈ ਕਿ ਉਸਦਾ ਬਾਪ ਇਕ ਪਾਸੇ ਤਾਂ ਸਾਰੀ ਦੌਲਤ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਅਤਿਵਾਦੀ ਬਣਨ ਲਈ ਲਾਉਂਦਾ ਰਿਹਾ ਹੈ। ਉਸਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ 1998 ਵਿਚ ਉਸਦੇ ਪਿਤਾ ਨੂੰ ਕਿਸੇ ਅਮਰੀਕੀ ਨੇ ਉਨ੍ਹਾਂ ਨੂੰ ਮਾਰਨ ਦੀ ਯੋਜਨਾ ਦੀ ਜਾਣਕਾਰੀ ਦਿੱਤੀ ਸੀ। ਅਮਰੀਕਾ ਵਲੋਂ ਕਰੂਜ ਮਿਸਾਈਲਾਂ ਦਾਗ਼ੇ ਜਾਣ ਦੇ ਸਿਰਫ਼ ਦੋ ਘੰਟੇ ਪਹਿਲਾਂ ਉਸਦੇ ਪਿਤਾ ਨੂੰ ਇਕ ਗੁਪਤ ਸੂਚਨਾ ਮਿਲੀ ਅਤੇ ਉਸ ਆਪਣੇ ਅਫ਼ਗਾਨਿਸਤਾਨ ਵਾਲੇ ਕੈਂਪ ਚੋਂ ਭੱਜ ਨਿਕਲਿਆ।
ਉਮਰ ਨੇ ਨਿਊਯਾਰਕ ਵਿਚ ਵਰਲਡ ਟਾਵਰ ‘ਤੇ ਹਮਲੇ ਨੂੰ ‘ਭਿਅੰਕਰ’ ਦਸਿਆ ਹੈ। ਉਸਨੇ ਦਸਿਆ ਕਿ ਉਸਦੇ ਬੈਸਟ ਫਰੈਂਡ ਅਤੇ ਅਲ ਕਾਇਦਾ ਦੇ ਲਈ ਕੰਮ ਕਰਨ ਵਾਲੇ ਅਬੂ ਅਲ ਹਾਦੀ ਨੇ ਉਸਨੂੰ ਕਿਹਾ ਸੀ ਕਿ ਹੁਣ ਦੂਤਘਰ ‘ਤੇ ਬੰਬਾਰੀ ਤੋਂ ਵੀ ਕਾਫ਼ੀ ਵੱਡੇ ਮਿਸ਼ਨ ਬਾਰੇ ਕੰਮ ਹੋ ਰਿਹਾ ਹੈ। ਸਤੰਬਰ 11 ਦੇ ਹਮਲੇ ਤੋਂ ਬਾਅਦ ਅਮਰੀਕਾ ਨੇ ਅਫ਼ਗਾਨਿਸਤਾਨ ‘ਤੇ ਹਮਲਾ ਕੀਤਾ ਅਤੇ ਉਸ ਵਿਚ ਹਾਦੀ ਵੀ ਮਾਰਿਆ ਗਿਆ। ਉਸਦੀ ਮੌਤ ‘ਤੇ ਉਮਰ ਨੂੰ ਅਫ਼ਸੋਸ ਹੈ।
ਲਾਦੇਨ ਦੇ ਬੇਟੇ ਨੇ ਹੀ ਉਸਨੂੰ ਮਾੜਾ ਦਸਿਆ
This entry was posted in ਅੰਤਰਰਾਸ਼ਟਰੀ.