ਪਟਨਾ : ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਜੇਐਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਤੇ ਲਗਾਏ ਗਏ ਦੇਸ਼ਧਰੋਹ ਦੇ ਆਰੋਪਾਂ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਤੇ ਦੇਸ਼ ਨੂੰ ਵੰਡਣ ਦੇ ਯਤਨ ਕਰਨ ਦੇ ਆਰੋਪ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਜਨਤਾ 2019 ਦੀਆਂ ਚੋਣਾਂ ਵਿੱਚ ਵਰਤਮਾਨ ਸਰਕਾਰ ਨੂੰ ਬਾਹਰ ਦਾ ਰਸਤਾ ਵਿਖਾ ਦੇਵੇਗੀ।
ਨਤੀਸ਼ ਕੁਮਾਰ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਢਾਈ ਸਾਲ ਦਾ ਸਮਾਂ ਬਚਿਆ ਹੈ, ਸਰਕਾਰ ਆਪਣਾ ਰਵਈਆ ਸੁਧਾਰ ਲਵੇ ਨਹੀਂ ਤਾਂ ਦੇਸ਼ਧਰੋਹ ਦਾ ਮੁਕੱਦਮਾ ਵੀ ਮੱਦਦਗਾਰ ਸਾਬਿਤ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਅਸਫ਼ਤਾਵਾਂ ਨੂੰ ਛੁਪਾਉਣ ਲਈ ਦੇਸ਼ ਦਾ ਧਿਆਨ ਵੰਡਣ ਦਾ ਯਤਨ ਕਰ ਰਹੀ ਹੈ। ਇਸ ਲਈ ਉਹ ਦੇਸ਼ ਦੇ ਲੋਕਾਂ ਤੇ ਰਾਸ਼ਟਰ ਭਗਤੀ ਦੀ ਆਪਣੀ ਪਰਿਭਾਸ਼ਾ ਥੋਪਣਾ ਚਾਹੁੰਦੀ ਹੈ, ਜਿਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ।
ਜੇਐਨਯੂ ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਤੇ ਲਗਾਏ ਗਏ ਦੇਸ਼ਧਰੋਹ ਦੇ ਮਾਮਲੇ ਵਿੱਚ ਮੁੱਖਮੰਤਰੀ ਨਤੀਸ਼ ਕੁਮਾਰ ਨੇ ਕੇਂਦਰ ਸਰਕਾਰ ਤੋਂ ਸਬੂਤ ਪੇਸ਼ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਕਨ੍ਹਈਆ ਵਰਗੇ ਨੌਜਵਾਨ ਆਪਣੇ ਵਿਚਾਰਾਂ ਦੇ ਪ੍ਰਤੀ ਦ੍ਰਿੜ ਅਤੇ ਲੋਕਤੰਤਰ ਵਿੱਚ ਵਿਸ਼ਵਾਸ਼ ਰੱਖਣ ਵਾਲੇ ਹਨ, ਅਜਿਹੇ ਨੌਜਵਾਨਾਂ ਨੂੰ ਦੇਸ਼ਧਰੋਹੀ ਕਹਿਣਾ ਸਰਾਸਰ ਗੱਲਤ ਹੈ। ਕਨ੍ਹਈਆ ਤੇ ਕਿਸ ਆਧਾਰ ਤੇ ਦੇਸ਼ਧਰੋਹ ਦਾ ਮਾਮਲਾ ਦਰਜ਼ ਹੋਇਆ ਹੈ, ਸਰਕਾਰ ਨੂੰ ਇਹ ਦੇਸ਼ਵਾਸੀਆਂ ਨਾਲ ਸਾਂਝਾ ਕਰਨਾ ਚਾਹੀਦਾ ਹੈ।