ਮੈਕਸੀਕੋ : ਅਮਰੀਕਾ ਦੇ ਰਾਸ਼ਟਰਪਤੀ ਉਮੀਦਵਾਰ ਦੀ ਰੇਸ ਵਿੱਚ ਸੱਭ ਤੋਂ ਅੱਗੇ ਚੱਲ ਰਹੇ ਰੀਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਦੀ ਪੌਪ ਫਰਾਂਸਿਸ ਨੇ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ। ਪੌਪ ਨੇ ਕਿਹਾ ਕਿ ਜੋ ਵਿਅਕਤੀ ਪਰਵਾਸੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਦੀ ਗੱਲ ਕਰਦਾ ਹੈ ਅਤੇ ਅਮਰੀਕਾ-ਮੈਕਸੀਕੋ ਦੇ ਵਿੱਚਕਾਰ ਦੀਵਾਰ ਖੜ੍ਹੀ ਕਰਨੀ ਚਾਹੰਦਾ ਹੈ, ਊਹ ਈਸਾਈ ਨਹੀਂ ਹੋ ਸਕਦਾ।
ਪੌਪ ਨੇ ਮੈਕਸੀਕੋ ਵਿੱਚ ਪੌਪ ਨੇ ਅਮਰੀਕਾ ਨੂੰ ਕਿਹਾ ਕਿ ਉਹ ਦੱਖਣੀ ਸੀਮਾ ਤੇ ਮਾਨਵਤਾ ਤੇ ਆ ਰਹੇ ਸੰਕਟਾਂ ਨੂੰ ਦੂਰ ਕਰਨ ਦੇ ਯਤਨ ਕਰੇ। ਜਦੋਂ ਪੌਪ ਤੋਂ ਟਰੰਪ ਦੇ ਪਰਵਾਸੀਆਂ ਦੇ ਸਬੰਧ ਵਿੱਚ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘ ਜੋ ਵਿਅਕਤੀ ਸਿਰਫ਼ ਦੀਵਾਰ ਬਣਾਉਣ ਬਾਰੇ ਸੋਚਦਾ ਹੈ ਅਤੇ ਜਿਸ ਦੇ ਮਨ ਵਿੱਚ ਪੁੱਲ ਬਣਾਉਣ ਦਾ ਖਿਆਲ ਤੱਕ ਨਹੀਂ ਆਇਆ, ਉਹ ਈਸਾਈ ਨਹੀਂ ਹੋ ਸਕਦਾ।’ ਪੌਪ ਮੈਕਸੀਕੋ ਦੀ ਯਾਤਰਾ ਤੋਂ ਬਾਅਦ ਰੋਮ ਚੱਲੇ ਗਏ।
ਟਰੰਪ ਨੇ ਵੀ ਪੌਪ ਵੱਲੋਂ ਕੀਤੀ ਗਈ ਟਿਪਣੀ ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ਕਿਸੇ ਵੀ ਨੇਤਾ ਅਤੇ ਖਾਸ ਕਰਕੇ ਧਾਰਮਿਕ ਨੇਤਾ ਨੂੰ ਕਿਸੇ ਦੀ ਵੀ ਧਾਰਮਿਕ ਆਸਥਾ ਤੇ ਸਵਾਲ ਖੜ੍ਹਾ ਨਹੀਂ ਕਰਨਾ ਚਾਹੀਦਾ। ਪੌਪ ਜਿਸ ਮੈਕਸੀਕੋ ਵਿੱਚ ਪੰਜ ਦਿਨ ਰਹੇ ਸਨ, ਉਥੋਂ ਦੀ ਸਰਕਾਰ ਨੇ ਉਨ੍ਹਾਂ ਕੋਲ ਮੇਰੇ ਬਾਰੇ ਬਹੁਤ ਸਾਰੀਆਂ ਅਪਮਾਨਜਨਕ ਗੱਲਾਂ ਕਹੀਆਂ ਹਨ।’ ਟਰੰਪ ਨੇ ਇਹ ਵੀ ਕਿਹਾ, ਜੇ ਆਈਐਸਆਈਐਸ ਵੈਂਟੀਕਨ ਤੇ ਹਮਲਾ ਕਰਦਾ ਹੈ ਜਿਸ ਨੂੰ ਕਿ ਉਹ ਵੱਡੀ ਕਾਮਯਾਬੀ ਦੇ ਰੂਪ ਵਿੱਚ ਵੇਖਦਾ ਹੈ, ਤਾਂ ਪੌਪ ਇੱਕ ਹੀ ਬੇਨਤੀ ਕਰਨਗੇ ਕਿ ਡੋਨਲਡ ਟਰੰਪ ਰਾਸ਼ਟਰਪਤੀ ਬਣੇ।’